Punjabi Typing
Paragraph
ਪਾਣੀ ਦੀ ਸੰਭਾਲ ਕਿਸੇ ਰਾਜਸੀ ਜਾ ਧਾਰਮਕ ਵਰਗ ਦੀ ਚਿੰਤਾ ਨਹੀਂ ਇਹ ਸਮੁੱਚੀ ਮਨੁੱਖਤਾ ਦੀ ਚਿੰਤਾ ਹੈ। ਇਸ ਚਿੰਤਾ ਨੂੰ ਜਦੋਂ ਇਲਾਕੇ ਦੇ ਲੋਕਾਂ ਨੇ ਗੰਭੀਰਤਾ ਨਾਲ ਸੋਚਿਆ ਕਿ ਪਾਣੀ ਦਾ ਪੱਧਰ ਤੇ ਜਾ ਰਿਹਾ ਹੈ ਤੇ ਪਿਛਲੇ ਤਿੰਨ ਦਹਾਕਿਆਂ ਵਿੱਚ ਪਾਣੀ ੩੦੦ ਫੁੱਟ ਡੂੰਘਾ ਚਲਾ ਗਿਆ ਹੈ ਤੇ ਭਵਿੱਖ ਵਿਚ ਆਉਣ ਵਾਲੀ ਜਨਰੇਸ਼ਨ ਦੀ ਹਾਲਤ ਕੀ ਹੋਵੇਗੀ? ਇਹ ਸੋਚ ਨੂੰ ਸਾਂਝਾ ਕੀਤਾ ਮਹਿਕਮੇਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ, ਇਸ ਗੰਭੀਰਤਾ ਨੂੰ ਸਮਝਿਆ ਇਲਾਕੇ ਦੇ ਬਜੁਰਗ ਤੇ ਚਿੰਤਕਾਂ ਨੇ ਮੌਕ ਸੰਭਾਲਿਆ ਅਤੇ ਉਦਮੀਆਂ ਨੇ ਤੇ ਇਹ ਕਹਾਵਤ ਸੱਚ ਕਰ ਦਿਖਾਈ ਕਿ «ਉਦਮ ਅੱਗੇ ਲੱਛਮੀ ਤੇ ਪੱਖੇ ਅੱਗੇ ਪਉਣ» ਸਾਡੀ ਸਾਕਾਰਾਤਮਕ ਸੋਚ ਹੀ ਮਿਸ਼ਨ ਤੰਦਰੁਸਤ ਪੰਜਾਬ ਦਾ ਆਧਾਰ ਹੈ; ਇਸ ਮਿਸ਼ਨ ਦੀ ਮਾਨਵੀ ਉੱਤਮਤਾ, ਬੌਧਿਕ ਕਾਰਜਸ਼ੀਲਤਾ ਤੇ ਸਿਰਜਨਾਤਕਮਕ ਪਹੁੰਚ, ਜੇ ਸਾਡੀ ਚੇਤੰਨਤਾ ਦਾ ਹਿੱਸਾ ਬਣ ਜਾਵੇ ਤਾਂ ਮਿਸ਼ਨ ਤੰਦਰੁਸਤ ਪੰਜਾਬ ਸਮੁੱਚੇ ਪੰਜਾਬੀਆਂ ਲਈ ਹੀ ਨਹੀਂ ਸਗੋਂ ਪੰਜਾਬ ਦੇ ਗੁਆਂਢੀਆਂ ਲਈ ਵੀ ਉਨ੍ਹਾਂ ਦੇ ਉੱਜਲ ਭਵਿੱਖ ਲਈ ਇਕ ਪੂਰਾ ਹੋਣ ਵਾਲਾ ਸੁਨਹਿਰੀ ਆਨੰਦਮਈ ਖੁਆਬ ਸਿੱਧ ਹੋ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤੰਦਰੁਸਤ ਪੰਜਾਬ ਮਿਸ਼ਨ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ, ਜਦੋਂ ਸੂਬਾ ਸਫਾਈ ਅਤੇ ਸੈਨੀਟੇਸ਼ਨ ਵਿੱਚ ਸੁਧਾਰ ਲਿਆਉਂਦਿਆਂ ਉਤਰੀ ਜੋਨ ਦੇ ਮੋਹਰੀ ਸੂਬੇ ਵਜੋਂ ਉਭਰ ਕੇ ਆਇਆ। ਭਾਰਤ ਸਰਕਾਰ ਵਲੋਂ ਦੇਸ਼ ਭਰ ਦੇ ੪੨੦੩ ਸ਼ਹਿਰਾਂ ਦੇ ਕਰਵਾਏ ਗਏ ਸਵੱਛ ਸਰਵੇਖਣ-੨੦੧੮ ਵਿੱਚ ਪੰਜਾਬ ਨੇ ਵੱਡੀ ਪੁਲਾਂਘ ਪੁੱਟਦਿਆਂ ਉਤਰੀ ਜੋਨ ਦੇ ਸੂਬਿਆਂ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ। ਪ੍ਰਧਾਨ ਮੰਤਰੀ ਵਲੋਂ ਇੰਦੌਰ ਵਿਖੇ ਕਰਵਾਏ ਸਮਾਗਮ ਵਿੱਚ ਸਵੱਛ ਸਰਵੇਖਣ ਵਿੱਚ ਮੋਹਰੀ ਰਹੇ ਪੰਜਾਬ ਨੂੰ ਸਨਮਾਨਤ ਕੀਤਾ ਗਿਆ! ਇਸ ਸਰਵੇਖਣ ਵਿੱਚ ਪੰਜਾਬ ਨੇ ਕੌਮੀ ਪੱਧਰ ’ਤੇ ਵੀ ਆਪਣੀ ਰੈਂਕਿੰਗ ਵਿੱਚ ਸੁਧਾਰ ਕਰਦਿਆਂ ਨੌਵਾਂ ਸਥਾਨ ਹਾਸਲ ਕੀਤਾ। ਸਵੱਛ ਸਰਵੇਖਣ ਵਿੱਚ ਪੰਜਾਬ ਗੁਆਂਢੀ ਸੂਬੇ ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਵੱਡੇ ਸੂਬਿਆਂ ਗੁਜਰਾਤ, ਤਾਮਿਲਨਾਢੂ, ਕਰਨਾਟਕਾ, ਕੇਰਲਾ ਤੇ ਉਤਰਾਖੰਡ ਸਮੇਤ ਹੋਰਨਾਂ ਸੂਬਿਆਂ ਨਾਲੋਂ ਅੱਗੇ ਰਿਹਾ। ਉਤਰੀ ਜੋਨ ਦੇ ੧੦੦੮ ਸ਼ਹਿਰਾਂ ਵਿੱਚੋਂ ਪੰਜਾਬ ਦੇ ੪੨ ਸ਼ਹਿਰਾਂ ਨੇ ਉਤਰੀ ਜੋਨ ਦੇ ਪਹਿਲੇ ੧੦੦ ਸ਼ਹਿਰਾਂ ਵਿੱਚ ਸਥਾਨ ਹਾਸਲ ਕਰ ਕੇ ਸਿੱਧ
Typing Editor Typed Word :