Punjabi Typing
Paragraph
ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ੧੮ਵੇਂ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤ ਕੇ ਸਿੱਧੇ ੨੦੨੦ ਦੇ ਟੋਕਿਓ ਓਲੰਪਿਕ ਦਾ ਟਿਕਟ ਕਟਾਉਣ ਦੇ ਟੀਚੇ ਦੇ ਨਾਲ ਮੰਗਲਵਾਰ ਸਵੇਰੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਕਾਰਤਾ ਰਵਾਨਾ ਹੋ ਗਈ। ੧੮ ਮੈਂਬਰੀ ਮਹਿਲਾ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਮੇਜ਼ਬਾਨ ਇੰਡੋਨੇਸ਼ੀਆ ਖਿਲਾਫ ੧੯ ਅਗਸਤ ਨੂੰ ਪੂਲ-ਬੀ ਦੇ ਆਪਣੇ ਸ਼ੁਰੂਆਤੀ ਮੈਚ ਤੋਂ ਕਰੇਗੀ। ਜਦਕਿ ਪੁਰਸ਼ ਟੀਮ ਆਪਣੀ ਖਿਤਾਬ ਬਚਾਓ ਮੁਹਿੰਮ ਦੀ ਸ਼ੁਰੂਆਤ ੨੦ ਅਗਸਤ ਨੂੰ ਇੰਡੋਨੇਸ਼ੀਆ ਖਿਲਾਫ ਕਰੇਗੀ। ਭਾਰਤੀ ਮਹਿਲਾ ਟੀਮ ਦੇ ਗਰੁਪ 'ਚ ਕੋਰੀਆ, ਥਾਈਲੈਂਡ, ਕਜਾਖਸਤਾਨ ਅਤੇ ਇੰਡੋਨੇਸ਼ੀਆ ਹਨ। ਗਰੁਪ 'ਚ ਚੋਟੀ ੨ ਸਥਾਨ 'ਚ ਰਹਿਣ ਵਾਲੀਆਂ ਟੀਮਾਂ ਨੂੰ ਸੈਮੀਫਾਈਨਲ 'ਚ ਪ੍ਰਵੇਸ਼ ਮਿਲੇਗਾ। ਸਾਬਕਾ ਚੈਂਪੀਅਨ ਪੁਰਸ਼ ਟੀਮ ਦੇ ਗਰੁਪ 'ਚ ਇੰਡੋਨੇਸ਼ੀਆ, ਕੋਰੀਆ, ਜਾਪਾਨ, ਸ਼੍ਰੀਲੰਕਾ ਅਤੇ ਹਾਂਗਕਾਂਗ ਹੈ। ਸਟਾਰ ਸ਼ਟਲਰ ਪੀ. ਵੀ. ਸਿੰਧੂ ਦਾ ਇਕਲੌਤਾ ਦਮਦਾਰ ਪ੍ਰਦਰਾਸ਼ਨ ਭਾਰਤੀ ਮਹਿਲਾ ਬੈਡਮਿੰਟਨ ਟੀਮ ਦੀ ਜਿੱਤ ਦੇ ਲਈ ਘੱਟ ਸਾਬਤ ਹੋਇਆ ਅਤੇ ਉਸ ਨੂੰ ੧੮ਵੇਂ ਏਸ਼ੀਆਈ ਖੇਡਾਂ 'ਚ ਸੋਮਵਾਰ ਨੂੰ ਬੈਡਮਿੰਟਨ ਟੀਮ ਮੁਕਾਬਲੇ 'ਚ ਜਾਪਾਨ ਤੋਂ ਕੁਆਰਟਰਫਾਈਨਲ ਮੈਚ 'ਚ ੧-੩ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਇਨਾ ਨੇਹਵਾਲ ਨੇ ਫਿਰ ਮਹੱਤਵਪੂਰਨ ਮੈਚ 'ਚ ਕਾਫੀ ਸੰਘਰਸ਼ ਕੀਤਾ ਪਰ ਜਾਪਾਨ ਦੀ ਨੋਜੋਮੀ ਓਕੂਹਾਰਾ ਨੇ ਉਸ ਨੂੰ ੨੧-੧੧, ੨੩-੨੫, ੨੧-੧੬ ਨਾਲ ਮਹੱਤਵਪੂਰਨ ਮੈਚ 'ਚ ਹਰਾ ਕੇ ਭਾਰਤ ਨੂੰ ਦੂਜੇ ਅੰਕ ਤੋਂ ਵਾਂਝਿਆ ਕਰ ਦਿੱਤਾ। ਬੈਸਟ ਆਫ ਫਾਈਵ ਦੇ ਇਸ ਟੂਰਨਾਮੈਂਟ 'ਚ ਓਲੰਪਿਕ ਤਮਗਾ ਜੇਤੂ ਸਿੰਧੂ ਹੀ ਭਾਰਤ ਦੇ ਲਈ ਇਕਲੌਤਾ ਅੰਕ ਬਟੋਰ ਸਕੀ। ਸਿੰਧੂ ਨੇ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰੀ ਅਕਾਨੇ ਯਾਮਾਗੁੱਚੀ ਨੂੰ ਲਗਾਤਾਰ ਸੈੱਟਾਂ 'ਚ ੨੧-੧੮, ੨੧-੧੯, ਨਾਲ ਹਰਾ ਕੇ ਭਾਰਤ ਨੂੰ ਬੜ੍ਹਤ ਦਿਵਾਈ ਪਰ ਮਹਿਲਾ ਡਬਲ 'ਚ ਐੱਨ. ਸਿੱਕੀ ਰੈੱਡੀ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੂੰ ਅਲੱਗ ਕਰਨ ਦਾ ਫੈਸਲਾ ਗਲਤ ਸਾਬਤ ਹੋਇਆ। ਸਿੱਕੀ ਅਤੇ ਆਰਤੀ ਸਾਰਾ ਨੂੰ ਇਕ ਟੀਮ 'ਚ ਉਤਾਰਿਆ ਗਿਆ ਜਿਸ ਨੂੰ ਯੂਕੀ ਫੁਫੁਸ਼ਿਮਾ ਅਤੇ ਸਯਾਕਾ ਹਿਰੋਤੋ ਨੇ ਲਗਾਤਾਰ ਸੈੱਟਾਂ 'ਚ ਹਰਾ ਕੇ ਬਾਹਰ ਕਰ ਦਿੱਤਾ। ਡਬਲ 'ਚ ਪੋਨੱਪਾ ਅਤੇ ਸਿੰਧੂ ਨੂੰ ਵੀ ਹਾਰ ਮਿਲੀ ਅਤੇ ਉਹ ਮਿਸਾਕੀ ਮਾਤਸੁਮੋਤੋ ਅਤੇ ਅਯਾਕਾ ਤਾਕਾਹਾਸ਼ੀ ਤੋਂ ਹਾਰ
Typing Editor Typed Word :