Punjabi Typing
Paragraph
ਕਾਂਗਰਸ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ(ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਇਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ 'ਸਹੀ' ਹੱਥਾਂ ਵਿਚ ਨਹੀਂ ਹੈ ਅਤੇ ਇਹ ਹੀ ਕਾਰਨ ਹੈ ਕਿ ਦੇਸ਼ ਦੇ ਵਧੀਆ ਅਰਥ ਸ਼ਾਸਤਰੀਆਂ ਨੇ ਸਰਕਾਰ ਨੂੰ ਮੱਧ ਵਿਚ ਹੀ ਛੱਡ ਦਿੱਤਾ ਹੈ। ਚਿਦਾਂਬਰਮ ਨੇ ਪਾਰਟੀ ਹੈਡਕੁਆਰਟਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜੁਆਇੰਟ ਪ੍ਰਗਤੀਸ਼ੀਲ ਗਠਜੋੜ(ਯੂ.ਪੀ.ਏ.) ਦੀਆਂ ਦੋਵੇਂ ਸਰਕਾਰਾਂ ਅਤੇ ਕੌਮੀ ਜਮਹੂਰੀ ਗਠਜੋੜ ਦੀ ਪੁਰਾਣੀ ਅਤੇ ਮੌਜੂਦਾ ਸਰਕਾਰ ਦੇ ਕਾਰਜਕਾਲ 'ਚ ਆਰਥਿਕ ਵਿਕਾਸ ਦਰ(ਜੀ.ਡੀ.ਪੀ.) ਦੇ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ 'ਚ ਅਰਥਵਿਵਸਥਾ ਅਤੇ ਪ੍ਰਬੰਧਨ 'ਸਹੀ' ਹੱਥਾਂ ਵਿਚ ਨਹੀਂ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ 'ਚ ਅਰਥ ਵਿਵਸਥਾ ਅਤੇ ਪ੍ਰਬੰਧਨ ਦੋਵੇਂ ਹੀ ਸਹੀ ਹੱਥਾਂ ਵਿਚ ਸਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਮਾਹਰ ਅਰਥਸ਼ਾਸਤਰੀਆਂ ਦੀ ਕੋਈ ਕਮੀ ਨਹੀਂ ਹੈ, ਪਰ ਇਹ ਸਰਕਾਰ ਉਨ੍ਹਾਂ ਨੂੰ ਲੱਭ ਨਹੀਂ ਸਕੀਂ। ਕਾਂਗਰਸ ਨੇਤਾ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਦੀ ਅਗਵਾਈ 'ਚ ਨੋਟਬੰਦੀ ਅਤੇ ਨੁਕਸਦਾਰ ਵਸਤੂ ਅਤੇ ਸੇਵਾ ਕਰ(ਜੀ.ਐੱਸ.ਟੀ.) ਲਾਗੂ ਕੀਤੇ ਜਾਣ ਕਾਰਨ ਲੋਕ ਟੈਕਸ ਅੱਤਵਾਦ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਟੈਕਸ ਅੱਤਵਾਦ ਨੂੰ ਪਰਭਾਸ਼ਤ ਕਰਦੇ ਹੋਏ ਕਿਹਾ ਕਿ ਜੀ.ਐੱਸ.ਟੀ. ਦੀਆਂ ਕਮੀਆਂ ਕਾਰਨ ਇਕ ਵਿਅਕਤੀ ਨੂੰ ਮਹੀਨੇ 'ਚ ਤਿੰਨ-ਤਿੰਨ ਅਤੇ ਸਾਲ 'ਚ ੩੭ ਟੈਕਸ ਰਿਟਰਨ ਭਰਨੀਆਂ ਪੈਂਦੀਆਂ ਹਨ। ਜੇਕਰ ਕਿਸੇ ਦਾ ਕਾਰੋਬਾਰ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਹੈ ਤਾਂ ਇਸ ਰਿਟਰਨ ਦੀ ਸੰਖਿਆ ਸੈਕੜਿਆਂ ਤੱਕ ਪਹੁੰਚ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅੱਤਵਾਦ ਨਹੀਂ ਤਾਂ ਕੀ ਹੈ? ਚਿਦਾਂਬਰਮ ਨੇ ਕਿਹਾ ਕਿ ਜੀ.ਡੀ.ਪੀ. ਦੀ ਪੁਰਾਣੀ ਗਣਨਾ ਵਿਧੀ ਨੇ ਸਾਬਤ ਕਰ ਦਿੱਤਾ ਹੈ ਕਿ ਆਰਥਿਕ ਵਾਧੇ ਦੇ ਸਭ ਤੋਂ ਵਧੀਆ ਸਾਲ '੨੦੦੪-੧੪' ਸਨ। ਉਨ੍ਹਾਂ ਨੇ ਕੇਂਦਰੀ ਅੰਕੜਾ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੀ.ਡੀ.ਪੀ. ਗਣਨਾ ਦੇ ਪੁਰਾਣੇ ਢੰਗ ਨੇ ਸਾਬਤ ਕਰ ਦਿੱਤਾ ਹੈ ਕਿ ਆਰਥਿਕ ਵਾਧੇ ਦੇ ਵਧੀਆ ਸਾਲ ਯੂ.ਪੀ.ਏ. ਸਰਕਾਰ ਦੇ ਸਮੇਂ ਸਨ। ਇਕ ਸਵਾਲ ਜੇ
Typing Editor Typed Word :