Punjabi Typing
Paragraph
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਜਿਸ ਤਕਨੀਕੀ ਸਿਸਟਮ ਤੇ ਰੱਖਿਆ ਗਿਆ ਹੈ, ਉਸਦਾ ਨਾਂ ਹੈ ਲਾਈਫ਼ ਸਪੋਰਟ ਸਿਸਟਮ। ਸਰੀਰ ਦੇ ਅੰਗਾਂ ਨੂੰ ਕੰਟਰੋਲ ਕਰਨ ਲਈ ਇਸਤੇਮਾਲ ਹੋਣ ਵਾਲੀ ਇੱਕ ਪ੍ਰਕਿਰਿਆ ਹੈ। ਸਰੀਰ ਦੇ ਅੰਗਾਂ ਨੂੰ ਜਦ ਲੋੜ ਪੈਂਦੀ ਹੈ ਤਾਂ ਉਨ੍ਹਾਂ ਨੂੰ ਇਸ ਸਿਸਟਮ ਦੁਆਰਾ ਸਹਾਰਾ ਦਿੱਤਾ ਜਾਂਦਾ ਹੈ¡ ਇਸ ਸਿਸਟਮ ਦੀ ਮਦਦ ਨਾਲ ਅੰਗ ਦੇ ਕੋਲ ਆਪਣੀ ਮੁਰੰਮਤ ਕਰਕੇ ਸਾਧਾਰਨ ਤੌਰ ਤੇ ਕੰਮ ਕਰਨ ਦੀ ਕਾਬਲੀਅਤ ਹੁੰਦੀ ਹੈ। ਨਾਲ ਹੀ ਮਰੀਜ਼ ਨੂੰ ਜਿ਼ੰਦਾ ਰੱਖਣ ਦੇ ਨਾਲ ਉਸਨੂੰ ਬੀਮਾਰੀ ਤੋਂ ਬਾਹਰ ਲਿਆਉਣ ਚ ਮਦਦ ਕਰਦਾ ਹੈ। ਹਾਲਾਂਕਿ ਜ਼ਰੂਰੀ ਨਹੀਂ ਕਿ ਹਰ ਮਾਮਲੇ ਚ ਇਹ ਸਫਲ ਸਾਬਿਤ ਹੋਵੇ, ਪਰ ਕੁੱਝ ਮਾਮਲਿਆਂ ਚ ਸਰੀਰ ਦੇ ਅੰਗ ਰਿਕਵਰ ਨਹੀਂ ਹੋ ਪਾਉਂਦੇ। ਲਾਈਫ ਸਪੋਰਟ ਸਿਸਟਮ ਦੀ ਲੋੜ ਉਦੋਂ ਹੁੰਦੀ ਹੈ ਜਦ ਮਰੀਜ਼ ਦੀ ਸਾਂਹ ਨਲੀ, ਦਿਲ, ਗੁਰਦੇ ਅਤੇ ਗੈਸਟ੍ਰੋੲੰਟੇਸਟਾਈਨਲ ਸਿਸਟਮ ਫੇਲ੍ਹ ਹੋ ਜਾਂਦਾ ਹੈ। ਕਈ ਵਾਰ ਦਿਮਾਗ ਅਤੇ ਨਰਵਸ ਸਿਸਟਮ ਵੀ ਫੇਲ੍ਹ ਹੋ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਲਾਈਫ ਸਪੋਰਟ ਸਿਸਟਮ ਦੁਆਰਾ ਸਰੀਰ ਦੇ ਬਾਕੀ ਅੰਗ ਜੇਕਰ ਕੰਮ ਕਰਦੇ ਹਨ ਤਾਂ ਨਰਵਸ ਸਿਸਟਮ ਆਪਣੇ ਆਪ ਕੰਮ ਕਰਨ ਲੱਗਦਾ ਹੈ। ਇਸ ਤੋਂ ਇਲਾਵਾ ਦਿਲ ਜਦ ਕੰਮ ਕਰਨਾ ਬੰਦ ਕਰ ਦੇਵੇ ਤਾਂ ਉਸਨੂੰ ਵਾਪਸ ਸ਼ੁਰੂ ਕਰਨ ਦੀ ਕੋਸਿ਼ਸ਼ ਕੀਤੀ ਜਾਂਦੀ ਹੈ। ਸੀਪੀਆਰ ਦੁਆਰਾ ਅਜਿਹਾ ਕੀਤਾ ਜਾਂਦਾ ਹੈ। ਸੀਪੀਆਰ ਨਾਲ ਸਰੀਰ ਚ ਖੂਨ ਅਤੇ ਆਕਸੀਜਨ ਨੂੰ ਭਰਪੂਰ ਮਾਤਰਾ ਚ ਪਹੁੰਚਾਇਆ ਜਾਂਦਾ ਹੈ ਜਿਸ ਨਾਲ ਇਨ੍ਹਾਂ ਦਾ ਵਹਾਅ ਚੰਗਾ ਹੋ ਸਕੇ। ਧੜਕਣ ਰੁਕਣ ਤੇ ਇਲੈਕਟ੍ਰੀਕ ਪੰਪ ਦਾ ਝੱਟਕਾ ਦਿੱਤਾ ਜਾਂਦਾ ਹੈ ਜਿਸ ਨਾਲ ਧੜਕਣ ਲਗਾਤਾਰ ਕੰਮ ਕਰਨਾ ਜਾਰੀ ਰੱਖੇ। ਸਭ ਤੋਂ ਪਹਿਲਾਂ ਮਰੀਜ਼ ਨੂੰ ਵੈਂਟੀਲੇਟਰ ਤੇ ਰੱਖ ਕੇ ਆਕਸੀਜਨ ਦਿੱਤੀ ਜਾਂਦੀ ੲੈ। ਇਸ ਨਾਲ ਹਵਾ ਦਬਾਅ ਬਣਾਉਂਦੇ ਹੋਏ ਫੇਫੜਿਆਂ ਤੱਕ ਪਹੁੰਚਦੀ ਹੈ। ਖਾਸ ਕਰਕੇ ਨਿਮੋਨੀਆ ਅਤੇ ਫੇਫੜਿਆਂ ਦੇ ਫੇਲ੍ਹ ਹੋਣ ਤੇ ਅਜਿਹਾ ਕੀਤਾ ਜਾਂਦਾ ਹੈ। ਲਾਈਫ਼ ਸਪੋਰਟ ਚ ਇੱਕ ਟਿਊਬ ਨੂੰ ਮਰੀਜ਼ ਦੀ ਨੱਕ ਦੁਆਰਾ ਸਰੀਰ ਦੇ ਅੰਦਰ ਪਾਈ ਜਾਂਦੀ ਹੈ। ਟਿਊਬ ਦਾ ਦੂਜਾ ਹਿੱਸਾ ਇਲੈਕਟ੍ਰਾਨਿਕ ਪੰਪ ਨਾਲ ਜੋੜਿਆ ਜਾਂਦਾ ਹੇ। ਦੋ ਹਾਲਾਤਾਂ ਚ
Typing Editor Typed Word :