Punjabi Typing Paragraph
ਸ਼ਰਾਬ ਸਮੱਗਲਰਾਂ ਦੀ ਪੁਲਸ ਨਾਲ ਮਿਲੀਭੁਗਤ ਕਿਸੇ ਤੋਂ ਲੁਕੀ ਨਹੀਂ ਹੈ। ਲੰਮਾ ਪਿੰਡ ਵਿਚ ਰੋਜ਼ਾਨਾ 500 ਪੇਟੀਆਂ ਵੇਚਣ ਵਾਲੇ ਸਮੱਗਲਰਾਂ ਨੂੰ, ਅਮਨ ਨਗਰ ਤੇ ਗੁੱਜਾ ਪੀਰ ਇਲਾਕਿਆਂ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਇਲਾਕੇ ਦੇ ਕੌਂਸਲਰਾਂ ਤੋਂ ਲੈ ਕੇ ਆਮ ਲੋਕਾਂ ਤੱਕ ਸਭ ਜਾਣਦੇ ਹਨ। ਇੰਨਾ ਹੀ ਨਹੀਂ, ਇਲਾਕੇ ਵਿਚ ਕਦੋਂ ਅਤੇ ਕਿਵੇਂ ਨਾਜਾਇਜ਼ ਸ਼ਰਾਬ ਲਿਆਂਦੀ ਅਤੇ ਲਿਜਾਈ ਜਾਂਦੀ ਹੈ, ਇਸ ਦੀ ਖਬਰ ਵੀ ਇਲਾਕੇ ਦੇ ਆਮ ਲੋਕਾਂ ਵਿਚ ਰਹਿੰਦੀ ਹੈ ਪਰ ਕੀ ਕਾਰਨ ਹੈ ਪੁਲਸ ਅਜਿਹੇ ਸਮੱਗਲਰਾਂ ਨੂੰ ਫੜਨ ਦੀ ਜਗ੍ਹਾ ਉਨ੍ਹਾਂ ਦੇ ਖਿਲਾਫ ਕਿਸੇ ਸ਼ਿਕਾਇਤ ਦੇ ਆਉਣ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ। ਇਸ ਗੱਲ ਦੀ ਤਹਿ ਤੱਕ ਜਾਣ ਲਈ ਜਦੋਂ ਅਸੀਂ ਇਕ ਸਮੱਗਲਰ ਦੇ ਬਾਰੇ ਸ਼ਹਿਰ ਵਿਚ ਕੁਝ ਸ਼ਰਾਬ ਕਾਰੋਬਾਰੀਆਂ ਤੋਂ ਪੁੱਛਗਿੱਛ ਕੀਤੀ ਤਾਂ ਕਈ ਅਹਿਮ ਤੱਥ ਸਾਹਮਣੇ ਆਈ। ਜਾਣਕਾਰਾਂ ਦੀ ਮੰਨੀਏ ਤਾਂ ਕੁਝ ਪੁਲਸ ਕਰਮਚਾਰੀ ਇਨ੍ਹਾਂ ਨਸ਼ਾ ਸਮੱਗਲਰਾਂ ਦੇ ਨਾਲ ਮਿਲ ਕੇ ਖੂਬ ਚਾਂਦੀ ਕੁੱਟ ਰਹੇ ਹਨ। ਸਿਆਸੀ ਲਿੰਕ ਸ਼ਰਾਬ ਸਮੱਗਲਰਾਂ ਦਾ ਵੱਡਾ ਹਥਿਆਰ : ਮਾਮਲੇ ਬਾਰੇ ਸ਼ਹਿਰ ਦੇ ਸ਼ਰਾਬ ਕਾਰੋਬਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਜਾਇਜ਼ ਸ਼ਰਾਬ ਸਮੱਗਲਰਾਂ ਦੇ ਸਿਰ ’ਤੇ ਜਦੋਂ ਤੱਕ ਸਿਆਸਤਦਾਨਾਂ ਦਾ ਹੱਥ ਹੁੰਦਾ ਹੈ, ਉਦੋਂ ਤੱਕ ਉਹ ਇਸ ਨਾਜਾਇਜ਼ ਕਾਰੋਬਾਰ ਤੋਂ ਭਾਰੀ ਪੈਸਾ ਕਮਾਉਂਦੇ ਹਨ। ਇਸ ਸਮੇਂ ਸ਼ਹਿਰ ਦੇ ਦੋ ਵੱਡੇ ਸ਼ਰਾਬ ਸਮੱਗਲਰਾਂ ’ਤੇ ਸਿੱਧੇ ਤੌਰ ’ਤੇ ਦੋ ਵੱਡੇ ਆਗੂਆਂ ਦੇ ਹੱਥ ਹਨ, ਜਿਸ ਕਾਰਨ ਪੁਲਸ ਉਨ੍ਹਾਂ ’ਤੇ ਕੋਈ ਐਕਸ਼ਨ ਨਹੀਂ ਲੈਂਦੀ। ਜਾਣਕਾਰਾਂ ਦੀ ਮੰਨੀਏ ਤਾਂ ਸ਼ਹਿਰ ਦਾ 30 ਫੀਸਦੀ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਇਹ ਦੋਵੇਂ ਸ਼ਰਾਬ ਸਮੱਗਲਰ ਹੀ ਕਰਦੇ ਹਨ। ਇਨ੍ਹਾਂ ਦੀ ਸਿਆਸੀ ਪੈਠ ਅਜਿਹੀ ਹੈ ਕਿ ਸੂਤਰਾਂ ਦੀ ਮੰਨੀਏ ਤਾਂ ਕਈ ਵਾਰ ਇਹ ਸ਼ਰਾਬ ਸਮੱਗਲਰ ਪੁਲਸ ਵਲੋਂ ਸ਼ਰਾਬ ਦੇ ਨਾਲ ਮੌਕੇ ’ਤੇ ਫੜੇ ਗਏ ਪਰ ਫਿਰ ਸਿਆਸੀ ਦਬਾਅ ਵਿਚ ਪੁਲਸ ਨੇ ਇਨ੍ਹਾਂ ਸਮੱਗਲਰਾਂ ਦੇ ਕਰਿੰਦਿਆਂ ’ਤੇ ਸਮੱਗਲਿੰਗ ਦਾ ਕੇਸ ਪਾ ਕੇ ਮੁੱਖ ਸਮੱਗਲਰ ਨੂੰ ਕੇਸ ਤੋਂ ਬਾਹਰ ਰੱਖਿਆ ਗਿਆ। ਸਮੱਗਲਰ ਵਲੋਂ ਇਨੋਵਾ ਗਿਫਟ ਕਰਨ ਦੀ ਚਰਚਾ : ਓਧਰ ਜਿਸ ਗੱਲ ਦੀ ਚਰਚਾ ਇਨ੍ਹੀਂ ਦਿਨੀਂ ਸਾਰੇ ਸ਼ਹਿਰ ਵਿਚ ਹੈ, ਉਹ
Typing Editor Typed Word :
Note: Minimum 276 words are required to enable this repeat button.