Punjabi Typing
Paragraph
ਯੂਨੀਵਰਸਿਟੀ ਜਾਂ ਵਿਸ਼ਵ ਵਿਦਿਆਲਾ ਉਹ ਸੰਸਥਾ ਹੁੰਦੀ ਹੈ ਜਿਸ ਵਿੱਚ ਸਾਰੇ ਪ੍ਰਕਾਰ ਦੀਆਂ ਵਿਦਿਆ ਦੀ ਉੱਚ ਕੋਟੀ ਦੀ ਸਿੱਖਿਆ ਦਿੱਤੀ ਜਾਂਦੀ ਹੋਵੇ, ਖੋਜ ਕਾਰਜ ਕਰਵਾਏ ਜਾਂਦੇ ਹੋਣ; ਪਰੀਖਿਆ ਲਈ ਜਾਂਦੀ ਹੋਵੇ ਅਤੇ ਲੋਕਾਂ ਨੂੰ ਵਿਦਿਆ ਸੰਬੰਧੀ ਉਪਾਧੀਆਂ ਆਦਿ ਪ੍ਰਦਾਨ ਕੀਤੀਆਂ ਜਾਂਦੀਆਂ ਹੋਣ। ਪ੍ਰਾਚੀਨ ਕਾਲ ਵਿੱਚ ਯੂਰਪ ਦੇ ਦੇਸ਼ਾਂ ਵਿੱਚ ਅਸਲੀ ਅਰਥਾਂ ਵਿੱਚ ਕੋਈ ਯੂਨੀਵਰਸਿਟੀ ਨਹੀਂ ਸੀ, ਹਾਲਾਂਕਿ ਅਨੇਕ ਮਹੱਤਵਪੂਰਣ ਸਕੂਲ ਸਨ, ਜਿਵੇਂ ਏਥਨਸ ਦਾ ਦਾਰਸ਼ਨਕ ਸਕੂਲ, ਅਤੇ ਰੋਮ ਦੇ ਸਾਹਿਤ ਅਤੇ ਰੀਤੀਸ਼ਾਸਤਰ ਦੇ ਸਕੂਲ ਜੋ ਉੱਚ ਸਿੱਖਿਆ ਸੰਸਥਾਵਾਂ ਸਨ। ਮੱਧ ਯੁੱਗ ਵਿੱਚ ਸਿੱਖਿਆ ਤੇ ਧਾਰਮਿਕ ਸੰਸਥਾਵਾਂ ਦਾ ਕੰਟਰੋਲ ਰਿਹਾ। ਧਾਰਮਿਕ ਸੰਸਥਾਵਾਂ ਦੁਆਰਾ ਵਿਦਿਆਲਿਆਂ ਦਾ ਇੰਤਜਾਮ ਕੀਤਾ ਜਾਂਦਾ ਸੀ ਜਿਹਨਾਂ ਵਿੱਚ ਪਾਦਰੀਆਂ ਨੂੰ ਧਾਰਮਿਕ, ਸਾਹਿਤਕ ਅਤੇ ਵਿਗਿਆਨਕ ਮਜ਼ਮੂਨਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ। ਇਸ ਯੁੱਗ ਵਿੱਚ ਪੈਰਿਸ ਦਾ ਧਾਰਮਿਕ ਸਕੂਲ ਧਰਮਸਿੱਖਿਆ ਦਾ ਇੱਕ ਕੇਂਦਰ ਬਣ ਗਿਆ, ਅਤੇ ਸੰਨ 1198 ਅਤੇ 1215 ਈਸਵੀ ਦੇ ਵਿੱਚ ਪੈਰਿਸ ਯੂਨੀਵਰਸਿਟੀ ਦੇ ਰੂਪ ਵਿੱਚ ਪਰਿਵਰਤਿਤ ਹੋ ਗਿਆ ਅਤੇ ਉਸ ਵਿੱਚ ਧਰਮਵਿਗਿਆਨ, ਕਲਾ ਅਤੇ ਚਿਕਿਤਸਾ ਦੇ ਵਿਭਾਗ ਬਣਾਏ ਗਏ। ਬਾਅਦ ਵਿੱਚ ਮਾਹਿਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲਕੇ ਯੂਨੀਵਰਸਿਟੀ ਚਲਾਈ। 12ਵੀਂ ਸਦੀ ਦੇ ਮੱਧ ਦੇ ਲੱਗਪਗ ਬੋਲੋਨਾ ਵਿੱਚ ਕਾਨੂੰਨ ਦੇ ਵਿਦਿਆਰਥੀਆਂ ਦੀ ਕੋਸ਼ਿਸ਼ ਨਾਲ ਇੱਕ ਲਾਅ ਯੂਨੀਵਰਸਿਟੀ ਸਥਾਪਤ ਕੀਤੀ ਗਈ। ਸੰਨ 1250 ਈ ਦੇ ਲੱਗਪਗ ਯੂਨੀਵਰਸਿਟੀ ਸ਼ਬਦ ਦਾ ਪ੍ਰਯੋਗ ਨਵੇਂ ਅਰਥ ਵਿੱਚ ਹੋਣ ਲੱਗਾ ਅਤੇ ਇਹ ਸਕਾਲਰ ਵਿਦਿਆਰਥੀਆਂ ਦੇ ਬਜਾਏ ਸ਼ਾਸਕਾਂ ਦੁਆਰਾ ਆਪਣੇ ਰਾਜਾਂ ਦੀ ਰਾਜਨੀਤਕ ਅਤੇ ਸਾਮਾਜਕ ਜਰੂਰਤਾਂ ਦੀ ਪੂਰਤੀ ਲਈ ਸਥਾਪਤ ਕੀਤੇ ਜਾਣ ਲੱਗੇ। ਪੰਜਾਬੀ ਯੂਨੀਵਰਸਿਟੀ, ਪਟਿਆਲਾ, ਉੱਤਰੀ ਭਾਰਤ ਦੀਆਂ ਉੱਚ-ਸਿੱਖਿਆ ਸੰਸਥਾਵਾਂ ਵਿੱਚੋਂ ਪ੍ਰਮੁੱਖ ਹੈ। ਇਸ ਦੀ ਸਥਾਪਨਾ 30 ਅਪਰੈਲ, 1962 ਈ ਨੂੰ ਪੰਜਾਬੀ ਯੂਨੀਵਰਸਿਟੀ ਐਕਟ, 1961 ਅਧੀਨ ਕੀਤੀ ਗਈ। ਕਿਸੇ ਖਿੱਤੇ ਦੀ ਜ਼ੁਬਾਨ ਦੇ ਨਾਮ ਉੱਤੇ ਸਥਾਪਿਤ ਕੀਤੀ ਜਾਣ ਵਾਲੀ ਇਹ ਭਾਰਤ ਦੀ ਪਹਿਲੀ ਅਤੇ ਇਜ਼ਰਾਈਲ ਦੀ ਹੀਬਰਿਊ ਯੂਨੀਵਰਸਿਟੀ ਤੋਂ ਬਾਅਦ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ। ਭਾਵੇਂ ਸ਼ੁਰੂ ਵਿੱਚ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਕਲਾ ਅਤੇ ਸਾਹਿਤ ਦਾ ਸਰਬਪੱਖੀ ਵਿਕਾਸ ਕਰਨਾ ਸੀ, ਪਰ ਸਹਿਜੇ ਸਹਿਜੇ ਇਸ ਦਾ ਘੇਰਾ ਵਿਸ਼ਾਲ ਹੁੰਦਾ ਗਿਆ ਅਤੇ ਇਹ ਇੱਕ
Typing Editor Typed Word :