Punjabi Typing
Paragraph
1905 ਵਿੱਚ ਹੀ ‘ਵੰਦੇ ਮਾਤਰਮ ਸੰਪਰਦਾ’ ਦਾ ਗਠਨ ਕੀਤਾ ਗਿਆ। ਇਸੇ ਦੌਰਾਨ ਹੀ ‘ਸਵਦੇਸ਼ ਸੇਵਕ ਸੰਪਰਦਾ’ ਦੀਆਂ ਟੋਲੀਆਂ ਇਸ ਗੀਤ ਨੂੰ ਪਿੰਡਾਂ ਵਿੱਚ ਘੁੰਮ-ਫਿਰ ਕੇ ਗਾਉਣ ਲੱਗੀਆਂ। ਅਕਤੂਬਰ 1905 ਵਿੱਚ ਰੱਖਡ਼ੀ ’ਤੇ ਰਬਿੰਦਰ ਨਾਥ ਟੈਗੋਰ ਦੀ ਅਗਵਾਈ ਵਿੱਚ ਜੋ ਜਲੂਸ ਨਿਕਲਿਆ, ਉਸ ਵਿੱਚ ਇਹ ਗੀਤ ਗਾਇਆ ਗਿਆ, ਜਿਸ ਨਾਲ ਇਸ ਦੀ ਪ੍ਰਸਿੱਧੀ ਵਿੱਚ ਢੇਰ ਵਾਧਾ ਹੋਇਆ। ਟੈਗੋਰ ਨੇ 1880 ਵਿੱਚ ਹੀ ਇਸ ਗੀਤ ਦੀ ਤਰਜ ਬਣਾਈ ਸੀ, ਜੋ ਬੰਕਿਮ ਚੰਦਰ ਦੀ ਹਾਜ਼ਰੀ ਵਿੱਚ ਗਾਈ ਗਈ। 1905 ਵਿੱਚ ਜਦੋਂ ਕਾਂਗਰਸ ਦੀ ਬਨਾਰਸ ਕਾਨਫਰੰਸ ਹੋਈ ਤਾਂ ਇਸ ਗੀਤ ਨੂੰ ਗੋਖਲੇ ਦੀ ਸਿਫ਼ਾਰਸ਼ ’ਤੇ ਟੈਗੋਰ ਦੀ ਭਤੀਜੀ ਸਰਲਾ ਦੇਵੀ ਚੌਧਰਾਣੀ ਨੇ ਗਾਇਆ ਤਾਂ ਉਸ ਨੇ ਅੰਤਲੇ ਸ਼ਬਦਾਂ ਵਿੱਚੋਂ ਸੱਤ ਕਰੋੜ ਭਾਰਤੀ ਹਟਾ ਕੇ ਤੀਹ ਕਰੋੜ ਕਰ ਦਿੱਤਾ, ਜਿਸ ਨਾਲ ਸਾਰਾ ਭਾਰਤ ਇਸ ਗੀਤ ਦੇ ਘੇਰੇ ਵਿੱਚ ਆ ਗਿਆ, ਜਦੋਂਕਿ ਬੰਕਿਮ ਚੰਦਰ ਨੇ ਇਸ ਨੂੰ ਸਿਰਫ਼ ਬੰਗਾਲ ਪ੍ਰੈਜ਼ੀਡੈਂਸੀ ਤੱਕ ਹੀ ਸੀਮਤ ਰੱਖਿਆ ਸੀ। 1906 ਵਿੱਚ ਪੈਥਾਫੋਨ ਨਾਮੀ ਗ੍ਰਾਮੋਫੋਨ ਕੰਪਨੀ ਨੇ ‘ਵੰਦੇ ਮਾਤਰਮ’ ਦਾ ਰਿਕਾਰਡ ਕੱਢਿਆ, ਜਿਸ ’ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ। 1906 ਵਿੱਚ ਹੀ ਟੈਗੋਰ ਦੇ ਭਤੀਜੇ ਅਵਨੇਂਦਰ ਨਾਥ ਟੈਗੋਰ ਵੱਲੋਂ ਭਾਰਤ ਮਾਤਾ ਦਾ ਚਿੱਤਰ ਬਣਾਇਆ ਗਿਆ, ਜਿਸ ਦੇ ਵੱਖ-ਵੱਖ ਹੱਥਾਂ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾਂ ਦਿਖਾਈਆਂ ਗਈਆਂ ਸਨ। ਬਾਅਦ ਵਿੱਚ ਕਿਸੇ ਨੇ ਇਸ ਦੇ ਇਕ ਹੱਥ ਵਿੱਚ ਤਲਵਾਰ ਵੀ ਫੜਾ ਦਿੱਤੀ ਸੀ। ਬੁੱਤ ਪੂਜ ਬੰਗਾਲੀ ਭਾਈਚਾਰੇ ਨੇ ਦੁਰਗਾ ਮਾਤਾ ਨੂੰ ਭਾਰਤ ਮਾਤਾ ਦੇ ਰੂਪ ਵਿੱਚ ਬਦਲ ਲਿਆ। ਉਦੋਂ ਤੋਂ ਹੀ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ’ ਦਾ ਸੰਕਲਪ ਅੰਤਰ-ਸਬੰਧਤ ਹੋ ਗਏ ਹਨ। ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਹੋਣ ਕਰ ਕੇ 1920 ਤੱਕ ‘ਵੰਦੇ ਮਾਤਰਮ’ ਰਾਸ਼ਟਰੀ ਗੀਤ ਵਜੋਂ ਸਥਾਪਿਤ ਹੋ ਗਿਆ ਸੀ। ਪੰਜਾਬੀ ਵਿੱਚ ਇਸ ਦਾ ਅਨੁਵਾਦ ਮੁਨਸ਼ਾ ਸਿੰਘ ਦੁਖੀ ਨੇ ਕੀਤਾ ਸੀ, ਜੋ 1927 ਦੇ ‘ਫੁਲਵਾੜੀ’ ਵਿੱਚ ਛਪਿਆ, ਪਰ ਸ਼ੁਰੂ ਤੋਂ ਹੀ ‘ਵੰਦੇ ਮਾਤਰਮ’ ਦਾ ਨਾਅਰਾ ਮੁਸਲਮਾਨਾਂ ਤੇ ਹਿੰਦੂ ਰਾਸ਼ਟਰਵਾਦੀਆਂ ਦਰਮਿਆਨ ਟਕਰਾਅ ਦਾ ਕਾਰਨ ਬਣ ਗਿਆ ਸੀ। 1906 ਵਿੱਚ ਪੂਰਬੀ ਬੰਗਾਲ ਦੇ ਬਾਰੀਸਾਲ ਜ਼ਿਲ੍ਹੇ ਵਿੱਚ ਉਸ ਵਕਤ ਝੜਪਾਂ ਹੋਈਆਂ, ਜਦੋਂ ਕੁਝ ਹਿੰਦੂਆਂ ਨੇ ਮਸਜਿਦ ਅੱਗੇ
Typing Editor Typed Word :