Punjabi Typing Paragraph
ਰਮਨ ਨੇ ਭਾਰਤ ਵਿੱਚ ਹੀ ਵਿੱਤ ਵਿਭਾਗ ਦੀ ਉੱਚੀ ਨੌਕਰੀ ਲਈ ਮੁਕਾਬਲੇ ਵਿੱਚ ਬੈਠਣ ਦਾ ਮਨ ਬਣਾ ਲਿਆ। ਸਮਾਂ ਘੱਟ ਸੀ। ਪ੍ਰੀਖਿਆ ਵਿੱਚ ਬੈਠਣ ਲਈ ਕਲਕੱਤੇ ਪੁੱਜੇ, ਤਾਂ ਤਾਰ ਆ ਗਈ ਕਿ ਉਹ ਐੱਮ.ਏ. ਵਿੱਚ ਪਹਿਲੇ ਦਰਜੇ ਵਿੱਚ ਸਫ਼ਲ ਹੋ ਗਏ ਹਨ ਅਤੇ ਨਾਲ ਹੀ ਉਹ ਪਹਿਲੇ ਵਿਦਿਆਰਥੀ ਹਨ, ਜਿਨ੍ਹਾ ਨੇ ਮਦਰਾਸ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇਹ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ ਹੈ। ਇਸ ਸਫ਼ਲਤਾ ਨੇ ਉਨ੍ਹਾਂ ਦਾ ਉਤਸ਼ਾਹ ਬਹੁਤ ਵਧਾ ਦਿੱਤਾ। ਉਨ੍ਹਾਂ ਨੇ ਵਿੱਤ ਵਿਭਾਗ ਦੇ ਮੁਕਾਬਲੇ ਦੀ ਪ੍ਰੀਖਿਆ ਵੀ ਭਾਰਤ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਪਾਸ ਕੀਤੀ ਤੇ ਡਿਪਟੀ ਅਕਾਊਂਟੈਂਟ ਜਨਰਲ ਦੀ ਪਦਵੀ 'ਤੇ ਸਥਾਪਤ ਕਰ ਦਿੱਤੇ ਗਏ। ਇਸ ਪ੍ਰਕਾਰ ਇਹ ਅਠਾਰਾਂ ਵਰ੍ਹਿਆਂ ਦਾ ਨੌਜਵਾਨ ਇੰਨੀ ਵੱਡੀ ਪਦਵੀ ਤੇ ਜਾ ਪੁੱਜਾ। ਇਨ੍ਹਾ ਦੀ ਪਹਿਲੀ ਨਿਯੁਕਤੀ ਕਲਕੱਤਾ ਦੀ ਹੀ ਹੋ ਗਈ। ਸੀ.ਵੀ. ਰਮਨ ਨੇ ਹੌਲੀ-ਹੌਲੀ ‘ਵਿਗਿਆਨ’ ਵਿਸ਼ੇ ’ਤੇ ਇੰਨੀ ਜ਼ਿਆਦਾ ਮੁਹਾਰਤ ਹਾਸਲ ਕਰ ਲਈ ਕਿ ਉਸ ਵੱਲੋਂ ਲਿਖੇ ਖੋਜ ਪੱਤਰਾਂ ਦੀ ਪ੍ਰਸ਼ੰਸਾ ਇੰਗਲੈਂਡ ਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਵੀ ਹੋਣ ਲੱਗ ਪਈ ਸੀ। ਆਪਣੇ ਜੀਵਨ ਕਾਲ ਦੌਰਾਨ ਪੌਣੇ ਪੰਜ ਸੌ ਤੋਂ ਵੱਧ ਖੋਜ ਪੱਤਰ ਭੌਤਿਕ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਉੱਤੇ ਲਿਖਣ ਵਾਲਾ ਸੀ.ਵੀ ਰਮਨ ਪੂਰੇ ਸੰਸਾਰ ਵਿਚ ਆਪਣੀ ਪਛਾਣ ਬਣਾਉਣ ਵਿਚ ਕਿਸੇ ਵੀ ਗੱਲੋਂ ਘੱਟ ਨਹੀਂ ਸੀ। ਸੰਨ ੧੯੦੭ ਵਿਚ ਸੀ.ਵੀ ਰਮਨ ਨੇ ਸਿਵਲ ਸਰਵਿਸ ਦੀ ਪ੍ਰੀਖਿਆ ਦਿੱਤੀ ਅਤੇ ਪਹਿਲੇ ਨੰਬਰ ’ਤੇ ਰਿਹਾ। ਆਪਣੇ ਜੀਵਨ ਦੇ ਸਫਰ ਨੂੰ ਅੱਗੇ ਤੋਰਿਦਆਂ ਉਸ ਨੇ ਕਲਕੱਤੇ ਵਿਚ ਭਾਰਤ ਦੇ ਵਿੱਤ ਵਿਭਾਗ ਦੇ ਅਧੀਨ ਅਸਿਸਟੈਂਟ ਅਕਾਊਂਟੈਂਟ ਜਨਰਲ ਵਜੋਂ ਨੌਕਰੀ ਸ਼ੁਰੂ ਕੀਤੀ। ਆਪਣੇ ਦਫਤਰ ਦੇ ਸਮੇਂ ਤੋਂ ਬਾਅਦ ਉਹ ਸਮਰਪਿਤ ਵਿਗਿਆਨੀ ਇੰਡੀਅਨ ਐਸੋਸੀਏਸ਼ਨ ਫਾਰ ਕਲਟੀਵੇਸ਼ਨ ਆਫ ਸਾਇੰਸ ਕਲਕੱਤਾ ਵਿਖੇ ਆਪਣੀ ਖੋਜ ਕਰਦਾ ਰਹਿੰਦਾ। ਸੀ.ਵੀ. ਰਮਨ ਸਵੇਰੇ ਦਸ ਤੋਂ ਪੰਜ ਵਜੇ ਤਕ ਸਰਕਾਰੀ ਨੌਕਰੀ ਕਰਦਾ ਅਤੇ ਸ਼ਾਮ ਨੂੰ ਫਿਰ ਸਾਢੇ ਪੰਜ ਤੋਂ ਰਾਤ ਦਸ ਵਜੇ ਤਕ ਇਸੇ ਸੰਸਥਾ ਵਿਚ ਖੋਜ ਕਰਦਾ। ਇਸ ਵਿਗਿਆਨੀ ਨੇ ਪੂਰੇ ਦਸ ਸਾਲ ਆਪਣਾ ਇਹੋ ਨਿੱਤਨੇਮ ਰੱਖਿਆ। ਉਸ ਦੀ ਇਸ ਮਿਹਨਤ ਨੂੰ ਵੇਖਦਿਆਂ ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ
Typing Editor Typed Word :
Note: Minimum 276 words are required to enable this repeat button.