Punjabi Typing
Paragraph
ਗੁਰਲਾਲ ਵੀਰ ਦਾ ਫੋਨ ਆਇਆ ਕਿ ਪੀ.ਐਸ.ਐਸ.ਐਸ.ਬੀ. ਦਾ ਨਤੀਜਾ ਆ ਗਿਆ। ਮੈਂ ਉਸ ਵਿੱਚ ਥੋੜਾ ਘਬਰਾ ਗਿਆ ਕਿਉਂਕਿ ਮੈਂ ਹਾਲੇ ਤੱਕ ਟਾਇਪਿੰਗ ਦੀ ਤਿਆਰੀ ਨਹੀਂ ਸੀ ਸ਼ੁਰੂ ਕੀਤੀ। ਚਲੋਂ ਮੈਂ ਉਸ ਨੂੰ ਆਪਣਾ ਰਿਜਲਟ ਦੇਖਣ ਲਈ ਕਿਹਾ ਅਤੇ ਉਸ ਨੇ ਦੱਸਿਆ ਕਿ ਮੇਰੇ ੬੧ ਨੰਬਰ ਹਨ ਅਤੇ ਮੈਂ ਪਾਸ ਹਾਂ। ਮੈਂ ਖੁੱਸ਼ ਸੀ ਪਰੰਤੂ ਮੇਰੀ ਟਾਇਪਿੰਗ ਪੰਜਾਬੀ ਦੀ ਤਿਆਰੀ ਭੋਰਾ ਵੀ ਨਹੀਂ ਸੀ ਕਿਉਂਕਿ ਮੈਂ ਅਸੀਸ ਵਿੱਚ ਟਾਇਪ ਕਰਦਾ ਸਾਂ। ਅਮਨ ਨਾਲ ਮੈਂ ਸ਼ਾਮ ਨੂੰ ਪਾਰਕ ਵਿੱਚ ਇਸ ਸਬੰਦੀ ਰਣਨੀਤੀ ਤਿਆਰ ਕਰਨ ਲਈ ਸਮਾਂ ਤੈਅ ਕੀਤਾ। ਅਸੀਂ ਕਾਫੀ ਤਰਾਂ ਇਸ ਸਬੰਧੀ ਗੱਲਾਂ ਕੀਤੀਆਂ ।ਅਮਨ ਦੀ ਸਪੀਡ ੩੦ ਪਹਿਲਾਂ ਹੀ ਬਣੀ ਹੋਈ ਸੀ। ਉਹ ਕਈ ਟਾਇਪਿੰਗ ਟੈਸਟ ਕਲੀਅਰ ਵੀ ਕਰ ਚੁੱਕਿਆ ਸੀ। ਮੈਂ ਇਸ ਵਿੱਚ ਹਾਲੇ ਨਵਾਂ ਸੀ। ਸੋ ਅਸੀਂ ਇਕੱਠੇ ਰਣਨੀਤੀ ਬਣਾਈ ਕਿ ਰੋਜ਼ ਰੋਜ਼ ਮਿਲ ਕੇ ਟਾਇਪਿੰਗ ਸਬੰਧੀ ਆਉਂਦੀਆਂ ਸਮੱਸਿਆਵਾਂ ਹੱਲ ਕੀਤੀਆੰ ਜਾਣਗੀਆਂ। ਅਸੀਂ ਰੋਜ਼ ਸ਼ਾਮ ਨੂੰ ਇਸ ਸਬੰਧੀ ਵਿਚਾਰ ਕਰਦੇ। ਮੈਂ ਪਹਿਲੇ ੧੫ ਦਿਨ ਆਪਣੇ ਹੱਥ ਪੰਜਾਬੀ ਦੇ ਅੱਖਰਾਂ ਨੂੰ ਯਾਦ ਕਰਨ ਲਈ ਟਿਕਾਏ । ੧੫ ਦਿਨ ਬਾਅਦ ਮੇਰੇ ਹੱਥ ਆਪਣੇ ਆਪ ਉਸ ਅੱਖਰ ਤੇ ਚਲੇ ਜਾਣ ਲੱਗੇ ਜੋ ਮੈਂ ਟਾਇਪ ਕਰਨਾ ਚਾਹੁੰਦਾ ਸਾਂ। ਇਸ ਦੀ ਤਿਆਰੀ ਕਰਨ ਲਈ ਮੈਂ ਨਿਰੋਲ ਅਖਬਾਰ ਦਾ ਸਹਾਰਾ ਲਿਆ। ਅਤੇ ਜਦ ਮੇਰਾ ਹੱਥ ਪੈਣਾ ਸ਼ੁਰੂ ਹੋ ਗਿਆ ਤਾਂ ਮੈਂ ਈ ਨਿਊਜ਼ ਪੇਪਰ ਤੋਂ ਖਬਰਾਂ ਚੁੱਕ ਕੇ ਉਨ੍ਹਾਂ ਨੂੰ ਐੱਮ.ਐੱਸ ਵਰਡ ਦੀ ਫਾਈਲ ਵਿੱਚ ਪੇਸਟ ਕਰ ਦਿੰਦਾ ਸਾਂ ਅਤੇ ਉਥੇ ਟਾਇਪ ਕਰਦਾ ਸਾਂ। ਹੌਲੀ ਹੌਲੀ ਮੇਰੀ ਸਪੀਡ ੧੦ ਤੋਂ ੧੫ ਹੋ ਗਈ। ਪਰੰਤੂ ਮੈਂ ਸੋਚਿਆ “ਮਨਾਂ ਦਿੱਲੀ ਤਾਂ ਹਾਲੇ ਕਾਫੀ ਦੂਰ ਹੈ” ਮੈਂ ਆਪਣੀ ਟਾਇਪਿੰਗ ਨੂੰ ਸਮਾਂ ਵਧਾਇਆ। ਦਿਨ ਵਿੱਚ ੯ ਤੋਂ ੧੨ ਘੰਟੇ ਟਾਇਪ ਕਰਨੀ ਸ਼ੁਰੂ ਕੀਤੀ। ਜਨੂਨ ਸੀ ਕਿ ਟਾਇਪਿੰਗ ਸਪੀਡ ਵਧਾ ਕੇ ੪੦ ਤੱਕ ਲਿਜਾਣੀ ਹੈ। ਮੇਰਾ ਸ਼ਡਿਊਲ ਕੁੱਝ ਇਵੇਂ ਸੀ ਕਿ ਸਵੇਰੇ ਮੈਂ ੫ ਵਜੇ ਸਾਈਕਲਿੰਗ ਤੇ ਜਾਂਦਾ ਸੀ ਅਤੇ ਉਥੋਂ ਆ ਕੇ ੧.੫ ਘਂਟੇ ਟਾਇਪਿੰਗ ਕਰਦਾ ਸਾਂ। ਫਿਰ ਦਫਤਰ ਲਈ ਤਿਆਰ ਅਤੇ ਦਫਤਰ ਵਿੱਚ ਜੇ ਕੁੱਝ ਸਮਾਂ ਮਿਲ
Typing Editor Typed Word :