Punjabi Typing
Paragraph
ਆਜ਼ਾਦ ਨਗਰ ’ਚ ਐਤਵਾਰ ਨੂੰ ਅਣਪਛਾਤੇ ਬਦਮਾਸ਼ਾਂ ਨੇ ਜੀਜੇ ਤੇ ਸੀਲੇ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਨੂੰ ਮੋਟਰਸਾਇਕਲ ਸਵਾਰ ੨ ਨੌਜਵਾਨਾਂ ਨੇ ਘਰ ’ਚ ਵੜ ਕੇ ਅੰਜਾਮ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਆਂਢ-ਗੁਆਂਢ ਤੋਂ ਮਿਲੀ ਸੂਚਨਾਂ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ। ਵਾਰਦਾਤ ’ਚ ਮਾਰੇ ਗਏ ੭੨ ਸਾਲਾ ਕਰਤਾਰ ਸਿੰਘ ਅਤੇ ਉਸ ਦੇ ਸਾਲੇ ੬੫ ਸਾਲਾ ਬਲਬੀਰ ਸਿੰਘ ਦੀਆਂ ਲਾਸ਼ਾਂ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਿਕ ਕਰਤਾਰ ਸਿੰਘ ਹਰਿਆਣਾ ਰੋਰਡਵੇਜ਼ ’ਚ ਕੰਡਕਟਰ ਦੇ ਅਹੁਦੇ ਤੇ ਉਸ ਦਾ ਸਾਲਾ ਬਲਬੀਰ ਸਿੰਘ ਚੰਡੀਗੜ੍ਹ ਪੁਲਿਸ ਤੋਂ ਸੇਵਾਮੁਕਤ ਸੀ। ਬਲਬੀਰ ਸਿੰਘ ਮੂਲ ਤੌਰ ’ਤੇ ਬਰਵਾਲਾ ਦੇ ਨੇੜਲੇ ਪਿੰਡ ਰਾਜਲੀ ਦਾ ਵਾਸ਼ੀ ਅਤੇ ਆਜ਼ਾਦ ਨਗਰ ’ਚ ਆਪਣੀ ਭੈਣ ਅਤੇ ਜੀਜੇ ਕਰਤਾਰ ਸਿੰਘ ਨੂੰ ਮਿਲਣ ਲਈ ਆਇਆ ਹੋਇਆ ਸੀ। ਐਤਵਾਰ ਸਵੇਰੇ ਤਕਰੀਬਨ ੧੧ ਵਜੇ ਕਰਤਾਰ ਸਿੰਘ ਅਤੇ ਬਲਬੀਰ ਸਿੰਘ ਘੜ ’ਚ ਇੱਕਲੇ ਹੀ ਸਨ ਕਿ ੨ ਨਕਾਬਪੋਸ਼ ਮੋਟਰਸਾਈਕਲ ’ਤੇ ਆਏ ਅਤੇ ਘਰ ’ਚ ਵੜ ਗਏ। ਘਰ ’ਚ ਵੜਦੇ ਹੀ ਨੌਜਵਾਨਾਂ ਨੇ ਪਿਸਤੌਲ ਨਾਲ ਬਲਬੀਰ ਸਿੰਘ ਨੂੰ ਗੋਲੀ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਨੌਜਵਾਨਾਂ ਨੇ ਕਰਤਾਰ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਣ ਦੋਵੇਂ ਜੀਜੇ ਤੇ ਸਾਲੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲੀ ਦੀ ਆਵਾਜ਼ ਸੁਣ ਕੇ ਗੁਆਂਢ ਦੇ ਲੋਕ ਘਰਾਂ ਤੋ ਬਾਹਰ ਨਿਕਲ ਕੇ ਗਲੀ ’ਚ ਦੌੜ ਕੇ ਆਏ, ਪਰ ਉਦੋਂ ਤੱਕ ਦੋਵੇਂ ਨੌਜਵਾਨ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਚੁਕੇ ਸਨ। ਕਾਤਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਬਲਬੀਰ ਸਿੰਘ ਦੀ ਗੱਡੀ ਲੈ ਕੇ ਭੱਜ ਨਿਕਲੇ। ਨਿਰੀਖਣ ਦੌਰਾਨ ਪਾਇਆ ਗਿਆ ਕਿ ਮ੍ਰਿਤਕਾਂ ਦੇ ੨-੨ ਗੋਲੀਆਂ ਮਾਰੀਆਂ। ਡੀ.ਐਸ.ਪੀ. ਨੇ ਦੱਸਿਆ ਕਿ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਖੇਤਰ ਦੀ ਨਾਕਾਬੰਦੀ ਕਰਕੇ ਤਲਾਬੀ ਮੁਹਿੰਮ ਚਲਾਈ ਗਈ ਹੈ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਥਾਣਿਆਂ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਚੌਕਾਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਕੇ ਵੀ ਕਾਤਲਾਂ ਦਾ ਸੁਰਾਗ ਲਗਾਉਣ ਦਾ ਯਤਨ ਕੀਤਾ
Typing Editor Typed Word :