Punjabi Typing
Paragraph
ਕਿਸਾਨਾਂ ਤੋਂ ਬਾਅਦ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਦੂਜੀ ਧਿਰ ਬਣ ਸਕਦੇ ਹਨ ਖੇਤੀ ਵਿਗਿਆਨੀ ਤੇ ਮਾਹਿਰ, ਹਾਲਾਂਕਿ ਇਨ੍ਹਾਂ ਵਿਗਿਆਨੀਆਂ ਨੇ ਖੇਤੀ ਖੋਜਾਂ ਰਾਹੀਂ ਪਹਿਲਾਂ ਹੀ ਬੇਮਿਸਾਲ ਕੰਮ ਕੀਤਾ ਹੈ, ਇਨ੍ਹਾਂ ਵਿਗਿਆਨੀਆਂ ਦੀਆਂ ਖੋਜਾਂ ਦੇ ਆਸਰੇ ਹੀ ਕਣਕ ਦਾ ਉਤਪਾਦਨ ਸਾਢੇ ਚਾਰ ਤੋਂ ਪੰਜ ਕੁਇੰਟਲ ਪ੍ਰਤੀ ਏਕੜ ਤੋਂ ਚੁੱਕ ਕੇ ੨੨ ਕੁਇੰਟਲ ਤੱਕ ਲਿਆਂਦਾ ਗਿਆ ਹੈ, ਇਉਂ ੧੯੬੦ ਦੇ ਦਹਾਕੇ ਵਿਚ ਭਾਰਤ ਦੀ ਜਨਤਾ ਨੂੰ ਕਾਲ ਦੇ ਮੂੰਹ ਵਿਚੋਂ ਖਿੱਚ ਕੇ ਬਾਹਰ ਕੱਢਣ ਦੇ ਕੰਮ ਵਿਚ ਸਫ਼ਲਤਾ ਮਿਲੀ, ਬਾਕੀ ਫ਼ਲਾਂ ਰਾਹੀਂ ਵੀ ਭਾਰਤ ਦੀ ਖੇਤੀ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਕ੍ਰਾਂਤੀ ਲਿਆਉਣ ਦਾ ਕੰਮ ਖੇਤੀ ਖੋਜ ਨੇ ਹੀ ਪਰਵਾਨ ਚੜ੍ਹਾਇਆ ਹੈ। ਖੇਤੀ ਖੋਜ ਵਿਚ ਅਜੇ ਵੀ ਕਿਸਾਨਾਂ ਦੀ ਆਮਦਨ ਨੂੰ ੨੫ ਫ਼ੀਸਦੀ ਤੱਕ ਵਧਾਉਣ ਦੀ ਸਮਰੱਥਾ ਹੈ, ਖੇਤੀ ਖੋਜਾਂ ਰਾਹੀਂ ਫ਼ਸਲਾਂ ਦੇ ਦੁਸ਼ਮਣ ਕੀੜਿਆਂ ਤੇ ਬਿਮਾਰੀਆਂ ਤੇ ਕਾਬੂ ਪਾਉਣ, ਕੁਦਰਤੀ ਸੋਮਿਆਂ ਨੂੰ ਬਚਾਉਣ, ਨਵੀਆਂ ਫਸਲਾਂ ਵਿਕਸਤ ਕਰਨ ਤੇ ਤਲਾਸ਼ ਕਰਨ ਅਤੇ ਖੇਤੀ ਜਿਣਸਾਂ ਦੀ ਮਾਰਕੀਟਿੰਗ ਲਈ ਨਵੇਂ ਮਾਰਗ ਸਿਰਜਣ ਦੀਆਂ ਸੰਭਾਵਨਾਵਾਂ ਨੂੰ ਅਮਲ ਵਿਚ ਲਿਆਂਦਾ ਜਾ ਸਕਦਾ ਹੈ ਤੇ ਖੇਤੀ ਖੋਜਾਂ ਰਾਹੀਂ ਖੇਤੀ ਜਿਣਸਾਂ ਦੀ ਪ੍ਰਾਸੈਸਿੰਗ ਦੇ ਖੇਤਰ ਵਿਚ ਇਕ ਨਵੇਂ ਇਨਕਲਾਬ ਦੀ ਬੁਨਿਆਦ ਰੱਖੀ ਜਾ ਸਕਦੀ ਹੈ, ਪਰ ਖੋਜ ਰਾਹੀਂ ਹੁਣ ਵੱਧ ਝਾੜ ਦੇਣ ਵਾਲੀਆਂ ਅਨਾਜ ਦੀਆਂ ਕਿਸਮਾਂ ਵਿਕਸਤ ਕਰਨ ਦਾ ਕੰਮ ਵੱਡੀ ਪੱਧਰ ਤੇ ਹੋਣਾ ਸੰਭਵ ਨਹੀਂ, ਅਜੋਕੀਆਂ ਕਿਸਮਾਂ ਨਾਲੋਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਦਾ ਹੋਰ ਬੋਝ ਚੁੱਕਣ ਲਈ ਜ਼ਮੀਨ ਨੂੰ ਵੱਡੀ ਮਾਤਰਾ ਵਿਚ ਰਸਾਇਣਾਂ ਦੀ ਖੁਰਾਕ ਦੇਣੀ ਪਵੇਗੀ, ਉਂਝ ਜੇਕਰ ਖੋਜ ਰਾਹੀਂ ਕਿਸੇ ਵੀ ਫਸਲ ਦਾ ਝਾੜ ੧੦ ਫ਼ੀਸਦੀ ਵਧਦਾ ਹੈ ਤਾਂ ਵਪਾਰੀ ਲੋਕ ਮੰਡੀ ਵਿਚ ੨੫ ਫ਼ੀਸਦੀ ਸਬੰਧਤ ਜਿਣਸ ਦੇ ਭਾਅ ਥੱਲੇ ਸੁੱਟ ਦਿੰਦੇ ਹਨ। ਕਿਸਾਨਾਂ ਦੀ ਆਮਦਨ ਵਧਾਉਣ ਲਈ ਤੀਜੀ ਧਿਰ ਦੀ ਹੈਸੀਅਤ ਵਿਚ ੫੦ ਫ਼ੀਸਦੀ ਹਿੱਸਾ ਸਾਡੀਆਂ ਸਰਕਾਰਾਂ ਪਾ ਸਕਦੀਆਂ ਹਨ, ਸਰਕਾਰਾਂ ਦੇ ਗੋਚਰੇ ਸਭ ਤੋਂ ਵੱਡਾ ਕੰਮ ਕਿਸਾਨਾਂ ਦੀ ਸਿਹਤ ਲਈ ਸਹੂਲਤਾਂ ਦੇਣ ਤੇ ਉਨ੍ਹਾਂ ਦੇ ਬੱਚਿਆਂ ਲਈ ਉੱਚੀ ਵਿੱਦਿਆ ਦਾ ਪ੍ਰਬੰਧ ਕਰਨ ਦਾ ਹੈ, ਅੱਜ ਯੂਨੀਵਰਸਿਟੀਆਂ ਵਿਚ ਕਿਸਾਨਾਂ ਤੇ
Typing Editor Typed Word :