Punjabi Typing Paragraph
‘ਮਨੁੱਖਾਂ ਅੰਦਰ ਪੰਜ ਮੂਲ ਗਿਆਨ ਇੰਦਰੀਆਂ ਹੁੰਦੀਆਂ ਹਨ। ਪਰੰਤੂ ਵਿਗਿਆਨੀਆਂ ਨੇ ਖੋਜਿਆ ਹੈ ਕਿ ਪੇੜ-ਪੌਦਿਆਂ ਅੰਦਰ ਆਪਣੇ ਚੁਗਿਰਦੇ ਦੀਆਂ ਜਟਿਲ ਪ੍ਰਸਥਿਤੀਆਂ ਦਾ ਨਿਰੀਖਣ ਕਰਨ ਲਈ 20 ਗਿਆਨ ਇੰਦਰੀਆਂ ਹੁੰਦੀਆਂ ਹਨ। ਪੌਦਿਆਂ ਨੂੰ ਜ਼ਮੀਨ ਅੰਦਰਲੀ ਅੜਚਣ ਦਾ ਆਪਣੀਆਂ ਜੜ੍ਹਾਂ ਰਾਹੀਂ ਬੋਧ ਹੋ ਜਾਂਦਾ ਹੈ ਅਤੇ ਉਹ ਥਰਥਰਾਹਟ ਨੂੰ ਵੀ ਮਹਿਸੂਸ ਕਰ ਸਕਦੇ ਹਨ। ਪੌਦੇ ਸੌਣ ਤੇ ਖੇਡਣ ਦੇ ਸਮਰੂਪ ਵਿਹਾਰ ਵੀ ਕਰਦੇ ਹਨ।’ ਪੌਦੇ ਕੁਦਰਤ ਦੀ ਦੁਰੱਲਬ ਰਚਨਾ ਹੈ। ਦਰਅਸਲ ਜੀਵਨ ਰਚਨਾ ਹੈ। ਦਰਅਸਲ ਜੀਵਲ ਦੇ ਸਭਨਾਂ ਪਸਾਰਾਂ ਪੱਖੋਂ ਇਹ ਹਕੀਕਤ ਹੀ ਹੈ। ਚਾਹੇ ਉਨ੍ਹਾਂ ਦੀ ਗਤੀਹੀਣਤਾ ਦੀ ਗੱਲ਼ ਹੋਵੇ ਜਾਂ ਆਪਣੀ ਚੁੱਪੀ ਤੋੜਨ ਦੀ ਅਸਮਰਥਤਾ ਹੋਵੇ ਜਾਂ ਸਵੈ-ਰੱਖਿਆ ਵਿਕਸਤ ਕਰਨ ਦੀ ਘਾਟ ਹੋਵੇ, ਸਭਨਾਂ ਵੰਨਗੀਆਂ ਦੇ ਸਜੀਵਾਂ ’ਚੋਂ, ਪੌਦੇ ਆਪਣੇ ਸਮਰੂਪ ਪ੍ਰਾਣੀਆਂ ਨਾਲੋਂ ਕਿਤੇ ਪਿੱਛੇ ਹਨ। ਹਾਲਾਂਕਿ ਇਕ ਤਾਜਾ ਖੋਜ ਮੁਤਾਬਕ, ਬਨਸਪਤੀ ਵਿਗਿਆਨ ਦੀ ਇਕ ਨਵੀਂ ਸ਼ਾਖਾ ਜਿਸ ਨੂੰ ਬਨਸਪਤੀ ਨਾੜੀ-ਤੰਤਰ ਜੀਵ ਵਿਗਿਆਨ ਕਿਹਾ ਜਾਂਦਾ ਹੈ, ਨੇ ਪਾਇਆ ਹੈ ਕਿ ਪੌਦੇ ਬੁੱਧੀਮਾਨ ਵੀ ਤੇ ਸੰਵੇਦਨਸ਼ੀਲ ਵੀ ਹੁੰਦੇ ਹਨ। ਸਾਡੇ ’ਚੋਂ ਬਹੁਤਿਆਂ ਨੂੰ ਉਕਤ ਕਥਨ ਨਾ ਮੰਨਣਯੋਗ ਵੀ ਲੱਗ ਸਕਦਾ ਹੈ ਜਾਂ ਝੱਲ-ਵਲੱਲਾ ਵੀ ਲੱਗ ਸਕਦਾ ਹੈ। ਪਰੰਤੂ ਇਟਲੀ ਦੇ ਫਲੋਰੈਂਸ ਸ਼ਹਿਰ ’ਚ ਬਣੀ ਬਨਸਪਤੀ ਨਾੜੀ ਤੰਤਰ ਜੀਵ ਵਿਗਿਆਨ ਦੀ ਕੌਮਾਂਤਰੀ ਪ੍ਰਯੌਗਸ਼ਾਲਾ ਦੇ ਬਨਸਪਤੀ ਨਾੜੀਤੰਤਰ ਜੀਵ ਵਿਗਿਆਨੀ ‘ਸਟੈਫੋਨੋ ਮੈਨਕਿਊਸੋ’ ਦਾ ਤਰਕ ਹੈ ਕਿ ਪੌਦੇ ਨਾ ਸਿਰਫ਼ ਬੁੱਧੀਮਾਨ ਤੇ ਸੰਵੇਦਨਸ਼ੀਲ ਹੀ ਹੁੰਦੇ ਹਨ ਸਗੋਂ ਸਾਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਵਿਸ਼ੇਸ਼ ਤੌਰ ‘ਤੇ ਚਲ ਰਹੇ ‘ਛੇਵੀਂ ਸਮੂਹਿਕ ਤਬਾਹੀ’ ਦੇ ਦੌਰ ਅੰਦਰ। ਸਾਨੂੰ ਲੰਮੇ ਸਮੇਂ ਤੋਂ ਇਹ ਪਤਾ ਹੈ ਕਿ ਮਾਨਵ ਜਾਤੀ ਤੋਂ ਇਲਾਵਾ, ਚਿੰਪਾਜੀ, ਊਦ ਬਲਾਅ, ਡੋਲਫਿਨ ਤੇ ਹਾਥੀ ਵੀ ਸੋਚਵਾਨ, ਸੇਵੇਦਨਸ਼ੀਲ ਤੇ ਆਪਣੀ ਹੋਂਦ ਪ੍ਰਤੀ ਸੁਚੇਤ ਪ੍ਰਾਣੀ ਹਨ। ਹਾਲ ਹੀ ਦੇ ਦਹਾਕਿਆਂ ਦੀਆਂ ਖੋਜਾਂ ਨੇ ਦਰਸਾਇਆ ਹੈ ਕਿ ਹੋਰ ਵੀ ਕੀ ਪ੍ਰਾਣੀ ਇਸ ਸੂਚੀ ‘ਚ ਸ਼ਾਮਿਲ ਹਨ। ਮਿਸਾਲ ਦੇ ਤੌਰ ’ਤੇ , ‘ਆਕਟੋਪਸ’ ਸੰਦਾਂ ਦੀ ਵਰਤੋਂ ਕਰ ਸਕਦੇ ਹਨ, ਵੇਲ ਮੱਛੀਆਂ ਗਾਣਾ ਗਾ ਸਕਦੀਆਂ ਹਨ, ਸ਼ਹਿਦ ਦੀਆਂ ਮੱਖੀਆਂ ਗਿਣਤੀ ਕਰ ਸਕਦੀਆਂ ਹਨ, ‘ਮਨੁੱਖਾਂ ਅੰਦਰ ਪੰਜ ਮੂਲ ਗਿਆਨ ਇੰਦਰੀਆਂ
Typing Editor Typed Word :
Note: Minimum 276 words are required to enable this repeat button.