Punjabi Typing Paragraph
ਪ੍ਰਾਚੀਨ ਕਾਲ ਵਿੱਚ ਜਦੋਂ ਛਾਪੇਖਾਨੇ ਨਹੀਂ ਸਨ ਤਾਂ ਪੁਸਤਕਾਂ ਹੱਥਾਂ ਨਾਲ ਲਿਖੀਆ ਜਾਂਦੀਆਂ ਸਨ। ਇਸ ਲਈ ਪੁਸਤਕਾਂ ਆਮ ਹੱਥਾਂ ਤਕ ਨਹੀਂ ਪੁੱਜਦੀਆਂ ਸਨ। ਉਸ ਸਮੇ ਸਾਰਾ ਗਿਆਨ ਅਧਿਆਪਕਾਂ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਜ਼ਬਾਨੀ ਯਾਦ ਕਰਨਾ ਪੈਂਦਾ ਸੀ। ਪਰ ਹੁਣ ਸਮਾਂ ਬਦਲ ਗਿਆ ਹੈ। ਵਿਗਿਆਨ ਦੀ ਉੱਨਤੀ ਨਾਲ ਛਾਪੇਖਾਨਿਆਂ ਦੀ ਗਿਣਤੀ ਵੱਧ ਗਈ ਹੈ ਅਤੇ ਪੁਸਤਕਾਂ ਆਮ ਹੋ ਗਈਆਂ ਹਨ। ਇਸ ਤੋਂ ਇਲਾਵਾ ਮਨੁੱਖ ਨੇ ਗਿਆਨ ਅਤੇ ਵਿਗਿਆਨ ਦੀ ਪ੍ਰਾਪਤੀ ਵਿੱਚ ਵੀ ਕਾਫ਼ੀ ਤਰੱਕੀ ਕੀਤੀ ਹੈ। ਅੱਜ-ਕੱਲ੍ਹ ਗਿਆਨ ਦੀਆਂ ਕਈ ਸ਼ਾਖ਼ਾਂ ਹੋ ਗਈਆਂ ਹਨ ਅਤੇ ਹਰੇਕ ਸ਼ਾਖ਼ ਉੱਤੇ ਸੈਂਕੜੇ ਤੇ ਹਜ਼ਾਰਾਂ ਪੁਸਤਕਾਂ ਮਿਲਦੀਆਂ ਹਨ। ਗਿਆਨ ਜਾਂ ਵਿਗਿਆਨ ਦੀ ਕਿਸੇ ਇਕ ਸ਼ਾਖ਼ ਦਾ ਅਧਿਐਨ ਕਰਨ ਵਾਲਾ ਵਿਅਕਤੀ ਸਾਰੀਆਂ ਪੁਸਤਕਾਂ ਖ਼ਰੀਦ ਕੇ ਨਹੀਂ ਪੜ੍ਹ ਸਕਦਾ। ਇਸ ਲਈ ਉਸ ਨੂੰ ਪੁਸਤਕਾਲਿਆਂ ਦੀ ਸਹਾਇਤਾ ਲੈਣੀ ਪੈਂਦੀ ਹੈ। ਪੁਸਤਕਾਲਾਂ ਸਮਾਜ-ਸਿੱਖਿਆ ਦਾ ਇਕ ਪ੍ਰਮੁੱਖ ਸਾਧਨ ਹੈ। ਪਿੰਡਾ ਵਿੱਚ ਛੋਟੇ ਛੋਟੇ ਪੁਸਤਕਾਲਿਆਂ ਦੀ ਬਹੁਤ ਲੋੜ ਹੈ। ਇਨ੍ਹਾਂ ਪੁਸਤਕਾਲਿਆਂ ਵਿੱਚ ਪੇਂਡੂ ਲੋਕਾਂ ਦੀ ਅਗਵਾਈ ਲਈ ਸਰਲ ਭਾਸ਼ਾ ਵਿੱਚ ਲਿਖੀਆਂ ਹੋਈਆਂ ਪੁਸਤਕਾਂ ਹੋਣੀਆਂ ਚਾਹੀਦੀਆਂ ਹਨ। ਭਾਰਤ ਵਿੱਚ ਬਹੁਤ ਸਾਰੇ ਪ੍ਰਾਇਮਰੀ-ਪਾਸ ਵਿਅਕਤੀ ਕੁਝ ਸਾਲਾਂ ਮਗਰੋਂ ਪਹਿਲਾਂ ਪੜ੍ਹਿਆ-ਲਿਖਿਆ ਵੀ ਭੁੱਲ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਅਜਿਹੇ ਮੌਕੇ ’ਤੇ ਅਜਿਹੀਆਂ ਪੁਸਤਕਾਂ ਨਹੀਂ ਮਿਲਦੀਆਂ ਜਿਨ੍ਹਾਂ ਦੀ ਸਹਾਇਤਾ ਨਾਲ ਉਹ ਆਪਣਾ ਪੂਰਵ-ਗਿਆਨ ਵੀ ਕਾਇਮ ਰੱਖ ਸਕਣ। ਪੁਸਤਕਾਲਿਆਂ ਤੋਂ ਲਾਭ ਉਠਾਉਣਾ ਇਕ ਆਦਤ ਦੀ ਗੱਲ ਹੈ। ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਕਈ ਪੜ੍ਹੇ-ਲਿਖੇ ਲੋਕਾਂ ਵਿੱਚ ਵੀ ਇਹ ਆਦਤ ਨਹੀਂ ਹੁੰਦੀ। ਇਸ ਦਾ ਕਾਰਨ ਇਹ ਹੈ ਕਿ ਸਕੂਲ ਜਾਂ ਕਾਲਜ ਵਿੱਚ ਪੜ੍ਹਦੇ ਸਮੇਂ ਉਨ੍ਹਾਂ ਨੇ ਪੁਸਤਕਾਲਿਆਂ ਤੋਂ ਲਾਭ ਉਠਾਉਣਾ ਨਹੀਂ ਸਿੱਖਿਆ ਹੁੰਦਾ। ਇਸ ਲਈ ਉਨ੍ਹਾਂ ਨੂੰ ਸਾਰੀ ਉਮਰ ਪੁਸਤਕਾਲਿਆਂ ਵਿੱਚ ਜਾਣ ’ਤੇ ਉਨ੍ਹਾਂ ਤੋਂ ਪੂਰਾ ਲਾਭ ਉਠਾਉਣ ਤੋਂ ਝਿਜ਼ਕ ਰਹਿੰਦੀ ਹੈ। ਅਜਿਹੇ ਲੋਕ ਨਵੇਂ ਗਿਆਨ ਅਤੇ ਨਵੀਆਂ ਕਾਢਾਂ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਨਹੀਂ ਕਰ ਸਕਦੇ ਤੇ ਕੁਝ ਸਾਲਾਂ ਮਗਰੋਂ ਸਕੂਲ ਤੇ ਕਾਲਜਾਂ ਵਿੱਚ ਪੜ੍ਹਿਆਂ ਹੋਇਆ ਵੀ ਭੁੱਲ ਜਾਂਦੇ ਹਨ। ਇਸ ਤਰ੍ਹਾਂ ਦੀ ਅਣਗਹਿਲੀ ਉਸ ਵਿਅਕਤੀ ਅਤੇ ਸਮੁੱਚੇ ਦੇਸ਼ ਲਈ
Typing Editor Typed Word :
Note: Minimum 276 words are required to enable this repeat button.