Punjabi Typing Paragraph
ਆਪਣੀ ਬੋਲੀ ਨੂੰ ਤਿਆਗਣ ਦਾ ਜਿਹੜਾ ਰੁਝਾਨ ਨਵੀਂ ਪੀੜ੍ਹੀ ਅੰਦਰ ਭਾਰੂ ਹੋ ਰਿਹਾ ਹੈ ਇਸ ਦਾ ਹੱਲ ਹਰ ਸਭਿਆਚਾਰ ਜਾਂ ਕੌਮ ਦੇ ਲੋਕਾਂ ਨੇ ਆਪਣੀ ਆਪਣੀ ਸਮਝ ਅਤੇ ਸਮਰੱਥਾ ਅਨੁਸਾਰ ਕਰਨਾ ਹੈ ਪਰ ਜਿਸ ਕਦਰ ਇਹ ਵਰਤਾਰਾ ਵੱਧ ਰਿਹਾ ਹੈ ਇਸ ਦੇ ਸਿੱਧੇ ਅਤੇ ਸੌਖੇ ਹੱਲ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ। ਕੋਈ ਮਨੁੱਖ ਕਈ ਬੋਲੀਆਂ ਵੀ ਬੋਲ ਸਕਦਾ ਹੈ ਪਰ ਸਹੀ ਸਮਝ ਉਸ ਬੋਲੀ ਦੀ ਹੀ ਮੰਨੀ ਜਾਂਦੀ ਹੈ ਜਿਸ ਦੇ ਅਰਥਾਂ ਦੀ ਸਭਿਆਚਾਰਕ ਸਮਝ ਹੋਵੇ। ਆਮ ਤੌਰ ਉਤੇ ਬੰਦੇ ਨੂੰ ਉਸੇ ਸਭਿਆਚਾਰ ਦੀ ਸਮਝ ਹੁੰਦੀ ਹੈ ਜਿਸ ਵਿੱਚ ਉਹ ਜਨਮ ਲੈਂਦਾ ਹੈ। ਕਿਸੇ ਬੋਲੀ ਨੂੰ ਜਨਮ ਤੋਂ ਬੋਲਣ ਵਾਲੇ ਆਮ ਲੋਕਾਂ ਦੀ ਬੋਲ ਚਾਲ ਕਿਤਾਬੀ ਬੋਲ਼ੀ ਜਾਂ ਪੜ੍ਹੇ ਲਿਖੇ ਲੋਕਾਂ ਦੀ ਬੋਲੀ ਨਾਲੋਂ ਜਿਆਦਾ ਮੁਹਾਵਰੇਦਾਰ ਅਤੇ ਠੇਠ ਹੁੰਦੀ ਹੈ।ਇਹ ਗੱਲ ਸਾਡੀ ਚਿੰਤਾ ਵਿੱਚ ਵਾਧਾ ਕਰਨ ਵਾਲੀ ਹੈ ਕਿ ਗੱਲ ਆਪਣੀ ਬੋਲੀ ਨਾ ਬੋਲਣ ਤੋਂ ਅੱਗੇ ਲੰਘ ਕੇ ਆਪਣੀ ਬੋਲੀ ਸਮਝ ਨਾ ਆਉਣ ਤੱਕ ਪੁਜ ਗਈ ਹੈ।ਸਾਡੀ ਪੀੜ੍ਹੀ ਦਾ ਵੱਡਾ ਹਿੱਸਾ, ਖਾਸ ਕਰਕੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੀ ਜਵਾਨੀ ਜਿੰਨੀ ਕੁ ਵੀ ਪੰਜਾਬੀ ਬੋਲਦੀ ਹੈ ਉਹ ਵੀ ਪੰਜਾਬੀ ਮੁਹਾਵਰੇ ਤੋਂ ਸੱਖਣੀ ਹੁੰਦੀ ਹੈ। ਫਿਕਰ ਕੀਤਾ ਜਾ ਰਿਹਾ ਹੈ ਕਿ ਜਵਾਨੀ ਧਰਮ ਤੋਂ ਦੂਰ ਜਾ ਰਹੀ ਹੈ ਪਰ ਦੂਜੇ ਪਾਸੇ ਉਹ ਬੋਲੀ ਤੋਂ ਹੀ ਹੀਣੀ ਹੁੰਦੀ ਜਾ ਰਹੀ ਹੈ। ਅਸੀਂ ਹੱਕ ਸੱਚ ਤੋਂ ਸੱਖਣੇ ਬੰਦੇ ਨੂੰ ਧਰਮ ਤੋਂ ਡਿੱਗਿਆ ਹੋਇਆ ਮੰਨਦੇ ਹਾਂ ਪਰ ਜਦ ਬੰਦੇ ਆਪਣੀ ਬੋਲੀ ਤੋਂ ਹੀਣੇ ਹੋਣ ਤਾਂ ਸਭਿਆਚਾਰਕ ਕਦਰਾਂ ਕੀਮਤਾਂ ਤੋਂ ਹੀ ਵਾਂਝੇ ਹੋ ਜਾਂਦੇ ਹਨ।ਇਸ ਧਰਤੀ ਉਤੇ ਬੰਦੇ ਨੇ ਜੋ ਕੁਝ ਕਮਾਇਆ-ਬਣਾਇਆ ਹੈ,ਉਹ ਬੋਲੀ ਰਾਹੀਂ ਹੀ ਹੈ ਜਦ ਬੰਦਾ ਇਸ ਤੋਂ ਹੀ ਸੱਖਣਾ ਹੋ ਜਾਏ ਤਾਂ ਉਹ ਕੁਲ ਮਨੁੱਖੀ ਵਿਰਾਸਤ ਤੋਂ ਹੀ ਬੇਦਖਲ ਹੋ ਜਾਂਦਾ ਹੈ। ਇਹ ਵਰਤਾਰਾ ਸਾਡੇ ਸਾਹਮਣੇ ਵਾਪਰ ਰਿਹਾ ਹੈ। ਅਸੀਂ ਆਮ ਵੇਖ ਸਕਦੇ ਹਾਂ ਕਿ ਜੇ ਕੋਈ ਬੰਦਾ ਪੰਜਾਬੀ ਮੁਹਾਵਰੇ ਯਾਨੀ ਆਪਣੀ ਬੋਲੀ ਵਿੱਚ ਗੱਲ ਕਰਦਾ ਹੈ ਤਾਂ ਨਾਲ ਵਾਲੇ ਹੀ ਉਸ ਨੂੰ ਪੇਂਡੂ ਸਮਝਣ ਲੱਗ ਪੈਂਦੇ ਹਨ। ਇਥੇ ਪੇਂਡੂ ਤੋਂ ਭਾਵ
Typing Editor Typed Word :
Note: Minimum 276 words are required to enable this repeat button.