Punjabi Typing Paragraph
ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਲੀਕਿਆ ਗਿਆ ਮਿਸ਼ਨ ਤੰਦਰੁਸਤ ਪੰਜਾਬ, ਇਕ ਹਕੀਕੀ, ਤਕਨੀਕੀ, ਬਹੁਪੱਖੀ, ਵਿਆਪਕਤਾ ਭਰੂਪਰ, ਬੋਧਿਕਤਾ, ਉਦਯੋਗਿਕਤਾ ਤੇ ਪਰਪੱਕ ਪ੍ਰਗਤੀਸ਼ੀਲਤਾ ਦੇ ਅਜਿਹੇ ਪੜ੍ਹਾਅਵਾਰ ਆਪਸੀ ਸੁਮੇਲ ਦਾ ਪ੍ਰਤੀਕ ਹੈ ਜੋ ਪੌਣ-ਪਾਣੀ, ਭੋਜਨ, ਸਿਹਤ, ਜੰਗਲਾਤ ਤੇ ਸਮੁੱਚੀ ਕਾਇਨਾਤ ਵਿਚੋਂ ਬਲਿਹਾਰੀ ਕੁਦਰਤ ਵਸਿਆ ਦਾ ਅਹਿਸਾਸ ਹੀ ਨਹੀਂ ਕਰਵਾਏਗਾ ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਕ ਪੱਖ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ ਨੂੰ ਉਜਾਗਰ ਕਰ ਕੇ, ਪੰਜਾਬ ਵਾਸੀਆਂ ਨੂੰ ਆਰਥਿਕ, ਵਿਦਿਅਕ, ਉਦਯੋਗਿਕ, ਸਾਇੰਸ ਤੇ ਤਕਨਾਲੋਜ ਦੇ ਖੇਤਰ ਵਿੱਚ ਅਗਰਗਾਮੀ ਬਣਾ ਕੇ ਉਨ੍ਹਾਂ ਦੇ ਉੱਜਲ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰੇਗਾ। ਰਾਜਨੀਤਕ, ਪ੍ਰਬੰਧਕੀ ਤੇ ਸਮਾਜਕ ਸਹਿਯੋਗ, ਇਸ ਮਿਸ਼ਨ ਦੀ ਰੀੜ੍ਹ ਦੀ ਹੱਡੀ ਹਨ! ਇਸ ਮਿਸ਼ਨ ਦੀ ਸਫਲਤਾ ਦੀਆਂ ਤੈਹਾਂ ਵਿੱਚ ਇਕ ਅਜਿਹੀ ਅਲੌਕਿਕ ਮਿਕਨਾਤੀਸੀ ਸੋਚ ਤੇ ਪਹੁੰਚ ਛਿੱਪੀ ਹੋਈ ਹੈ ਜੋ ਮੌਜੂਦਾ ਕਿਰਸਾਨੀ ਸੰਤਾਪ, ਆਤਮਘਾਤੀ ਪ੍ਰਵਿਰਤੀ, ਨਿਰਾਸ਼-ਮਾਨਸਿਕਤਾ ਅਤੇ ਢਾਹੂ ਰੁਚੀਆਂ ਨੂੰ ਸੰਘਰਸ਼ਸ਼ੀਲਤਾ ਦਾ ਹਾਮੀ ਬਣਾ ਕੇ ਸਿਰਜਨਾਤਮਕ ਰਾਹ ਦਾ ਪਾਂਧੀ ਬਣਾ ਸਕਦੀ ਹੈ। ਪੰਜਾਬ ਨੇ ਸਾਰੇ ਦੇਸ਼ ਨੂੰ ਭੋਜਨ ਖੇਤਰ ਵਿੱਚ ਸੁਰੱਖਿਆ ਤਾਂ ਦਿੱਤੀ, ਪਰ ਇਸ ਲਈ ਉਹਨਾਂ ਨੂੰ ਭਾਰੀ ਮੁੱਲ ਚੁਕਾਉਣਾ ਪਿਆ! ਹਰੀ ਕ੍ਰਾਂਤੀ ਦੇ ਪ੍ਰਭਾਵ ਹੇਠ ਝੋਨਾ\ਕਣਕ ਦੀ ਲਗਾਤਾਰ ਫੇਰਬਦਲ ਕਰਨ ਨਾਲ ਸਾਡੀ ਅਰਥਵਿਵਸਥਾ ਵਿੱਚ ਤਾਂ ਭਾਵੇਂ ਸੁਧਾਰ ਹੋਇਆ ਹੈ, ਪਰ ਇਸ ਨਾਲ ਵਾਤਾਵਰਣ ਸੰਤੁਲਨ ਵਿਗੜ ਗਿਆ। ਧਰਤੀ ਹੇਠ ਪਾਣੀ ਨਾ ਸਿਰਫ ਪ੍ਰਦੂਸ਼ਿਤ ਹੋਏ, ਸਗੋਂ ਇਸ ਵਿੱਚ ਗਿਰਾਵਟ ਵੀ ਦਰਜ ਕੀਤੀ ਗਈ ਹੈ, ਕਈ ਖੇਤਰਾਂ ਵਿੱਚ ਤਾਂ ਪਾਣੀ ਵਿੱਚ ਆਰਸੈਨਿਕ ਅਤੇ ਲੀਡ ਤੋਂ ਇਲਾਵਾ ਯੂਰੇਨੀਅਮ ਦੇ ਤੱਤ ਵੀ ਮਿਲੇ ਹਨ। ਸਹੀ ਉਪਚਾਰ ਨਾ ਮਿਲਣ ਕਾਰਨ ਨਦੀਆਂ ਪ੍ਰਦੂਸ਼ਿਤ ਹੋ ਗਈਆਂ ਹਨ ਅਤੇ ਇਸ ਨਾਲ ਸੂਬੇ ਵਿੱਚ ਕਈ ਨਵੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਉਦਯੋਗਾਂ ਚੋਂ ਨਿਕਲਣ ਵਾਲਾ ਧੂੰਆਂ, ਵਾਹਨਾਂ ਦਾ ਪ੍ਰਦੂਸ਼ਣ ਅਤੇ ਪਰਾਲੀ ਨੂੰ ਫੂਕਣ ਨਾਲ ਸਾਡੀ ਹਵਾ ਇੰਨੀ ਪ੍ਰਦੂਸ਼ਿਤ ਹੋ ਗਈ ਹੈ ਕਿ ਇਸ ਹਵਾ ਵਿੱਚ ਸਾਹ ਲੈਣ ਨਾਲ ਅਸਥਮਾ, ਐਲਰਜੀ ਅਤੇ ਸਾਹ ਨਾਲ ਸਬੰਧਿਤ ਹੋਰ ਬਿਮਾਰੀਆਂ ਨਾਲ ਸੂਬੇ ਦੇ ਲੋਕਾਂ ਨੂੰ ਜੂਝਣਾ ਪੈ ਰਿਹਾ ਹੈ। ਜੇ ਅਸੀਂ ਵਿਗਿਆਨਕ ਨਜ਼ਰੀਏ ਤੋਂ ਵੀ ਦੇਖੀਏ ਤਾਂ ਇਹ ਪ੍ਰਦੂਸ਼ਣ ਕੇਵਲ
Typing Editor Typed Word :
Note: Minimum 276 words are required to enable this repeat button.