Punjabi Typing Paragraph
੨੦੧੯ ਦੀਆਂ ਲੋਕ ਸਭ ਚੋਣਾਂ ਦੇ ਸਨਮੁਖ ਇਸ ਵਰ੍ਹੇ ਦਾ ਆਜ਼ਾਦੀ ਦਿਵਸ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਰਾਜਨੀਤਕ ਪਾਰਟੀਆਂ ਦੇ ਬੁਲਾਰੇ ਆਮ ਜਨਤਾ ਨੂੰ ਲੁਭਾਉਣੇ ਸੁਪਨੇ ਪਸ਼ ਰ ਰਹੇ ਹਨ ਤੇ ਬੁੱਧੀਜੀਵੀ ਸੰਸਥਾਵਾਂ ਇਨ੍ਹਾਂ ਦਾ ਪੋਲ ਖੋਲ੍ਹਣ ਵਿਚ ਮਗਨ ਹਨ। ਚੰਡੀਗੜ੍ਹ, ਤੇ ਦੂਰ ਦੁਰਾਡੇ ਮਹਾਂਨਗਰਾਂ ਵਿਚ ਸਾਹਿਤਕ ਤੇ ਸੱਭਿਆਚਾਰਕ ਪ੍ਰੋਗਰਾਮ ਹਾਂ-ਪੱਖੀ ਤੇ ਨਾਂਹ-ਪੱਖੀ ਸਿਖਰਾਂ ਛੂਹ ਰਹੇ ਹਨ। ਤਬੀਅਤ ਨਾਸਾਜ਼ ਹੋਣ ਕਾਰਨ ਮੈਂ ਆਪਣੇ ਘਰ ਵਿਚ ਨਜ਼ਰਬੰਦ ਹਾਂ ਫਿਰ ਵੀ ਮਿਰਜ਼ਾ ਗਾਲਿਬ ਦੇ ਹੇਠ ਲਿਖੇ ਸ਼ਿਅਰਾਂ ਦਾ ਆਸਰਾ ਲੈ ਕੇ ਪੜ੍ਹੇ ਸੁਣੇ ਵਿਚਾਰਾਂ ਦਾ ਮੰਥਨ ਕਰਨ ਦਾ ਯਤਨ ਕਰਦਾ ਹਾ: "ਕੌਨ ਹੈ ਜੋ ਨਹੀਂ ਹੈ ਹਾਜਮੰਤ, ਕਿਸ ਕੀ ਹਾਰਜਤ ਰਵਾ ਕਰੇ ਕੋਈ, ਜਬ ਤਵੱਕੋ ਹੀ ਉਠ ਗਈ ਗਾਲਿਬ, ਕਿਉਂ ਕਿਸੀ ਕਾ ਗਿਲਾ ਕਰੇ ਕੋਈ।" ਪ੍ਰਤੱਖ ਮਜਬੂਰਾਂ ਦੇ ਬਾਵਜੂਦ ਆਮ ਭਾਰਤੀ ਦੀ ਚਿੰਤਾ ਆਪਣੀਆਂ ਅਕਸਰ ਲੋੜਾਂ ਦੀ ਪੂਰਤੀ ਤੱਕ ਹੀ ਸੀਮਤ ਨਹੀਂ ਉਸ ਦੇ ਮਨ ਵਿਚ ਦੇਸ਼ ਦੀ ਸੁਰੱਖਿਆ ਦਾ ਮੁੱਦਾ ਵੀ ਘਰ ਕਰ ਰਿਹਾ ਹੈ। ਦੇਸ਼ ਦਾ ੭੩% ਧਨ ਇਕ % ਪੂੰਜੀਪਤੀਆਂ ਦੇ ਹੱਥ ਵਿਚ ਚਲੇ ਜਾਣ ਵੱਡਾ ਮਸਲਾ ਹੈ। ਸੱਤਾਧਾਰੀ ਹਲਕਿਆਂ ਵਿਚ ਇਸ ਨੂੰ ਵਿਕਾਸ ਦਾ ਨਾਂਅ ਦੇ ਕੇ ਆਮ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਕਾਰਪੋਰੇਟ ਤੋਂ ਮਿਲਣ ਵਾਲੀ ਸ਼ਹਿ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਰਹੀ ਹੈ। ਉੱਧੜ ਸ਼ਕਤੀਸ਼ਾਲੀ, ਚੀਨ ਅਤੇ ਆਪਣੇ ਪੈਰ ਪਾਕਿਸਤਾਨ ਵਿਚ ਹੀ ਨਹੀਂ ਮਾਲਦੀਵ ਵਰਗੇ ਛੋਟੇ ਦੇਸ਼ ਵਿਚ ਵੀ ਪਸਾਰ ਰਿਹਾ ਹੈ; ਪਾਕਿਸਤਾਨ ਨਾਲ ਵਧਣ ਵਾਲੀ ਸੰਭਾਵੀ ਸੱਭਿਆਚਾਰਕ ਸਾਂਝ ਇਨ੍ਹਾਂ ਦੈਂਤ ਰੂਪੀ ਸਮੱਸਿਆਵਾਂ ਨਾਲ ਕਿਵੇ ਨਿਪਟ ਸਕੇਗੀ, ਸਮੇਂ ਨੇ ਦੱਸਣਾ ਹੈ! ਪਿਛਲੀ ਦਿਨੀ ਤਾਮਿਲ ਮੂਲ ਵਾਲੀ ਪੱਤਕਾਰਾ ਨਿਰੂਪਮਾ ਸੂਬਰਾਮਨੀਅਨ ਨਾਲ ਪੀਪਲਜ਼ ਕਨਵੈਨਸ਼ਨ ਸੈਂਟਰ ਚੰਡੀਗੜ੍ਹ ਵਲੋਂ ਸੰਵਾਦ ਰਚਾਇਆ ਗਿਆ ਤਾਂ ਸੀਮਾਵਰਤੀ ਸਮੱਸਿਆਵਾਂ ਉੱਤੇ ਭਰਵੀਂ ਚਰਚਾ ਹੋਈ। ਨਿਰੂਪਮਾ ਇੰਡੀਅ ਐਕਸਪ੍ਰੈਸ ਦੇ ਚੰਡੀਗੜ੍ਹ ਐਡੀਸ਼ਨ ਦੀ ਰੈਜ਼ੀਡੈਂਟ ਐਡੀਟਰ ਹੈ ਤੇ ਸ੍ਰੀਲੰਕਾ ਤੇ ਪਾਕਿਸਤਾਨ ਵਿਚ «ਹਿੰਦੂ» ਸਮਾਚਾਰ ਪੱਤਰ ਦੀ ਪ੍ਰਤੀਨਿਧ ਰਹਿ ਚੁੱਕੀ ਹੈ। ਉਸ ਦਾ ਮੰਨਣਾ ਹੈ ਕਿ ਜਨਤਕ ਪੱਧਰ ਉੱਤੇ ਸਿਨਹਾਲੀਆਂ ਨਾਲੋਂ ਪਾਕਿਸਤਾਨ ਦੇ ਵਸਨੀਕ ਚੰਗੇਰੇ ਨਿੱਘ ਤੇ ਖਲੂਸ ਦੇ ਮਾਲਕ ਹਨ। ਪਰ ਸਿਆਸੀ ਸੋਚ ਇਸ ਤੱਕੜੀ ’ਤੇ ਪੂਰੀ
Typing Editor Typed Word :
Note: Minimum 276 words are required to enable this repeat button.