Punjabi Typing Paragraph
ਨਸ਼ੇ ਰੋਕਣ ਲਈ ਨਸ਼ਿਆਂ ਵਿਰੁੱਧ ਜਾਗ੍ਰਿਤੀ ਪੈਦਾ ਕਰਨਾ ਸਭ ਤੋਂ ਵੱਧ ਧਿਆਨ ਮੰਗਦਾ ਹੈ ਕਿਉਂਕਿ ਕਈ ਅੱਲ੍ਹੜ ਉਮਰ ਦੇ ਬੱਚੇ-ਬੱਚੀਆਂ ਨੂੰ ਤਾਂ ਇਨ੍ਹਾਂ ਨਸ਼ਿਆਂ ਦੇ ਅਸਲੀ ਮਤਲਬ ਤੇ ਮਾਰੂ ਅਸਰਾਂ ਦਾ ਪਤਾ ਨਹੀਂ ਹੁੰਦਾ। ਨਸ਼ੇ ਰੋਕਣ ਲਈ ਸਭ ਤੋਂ ਪਹਿਲਾਂ ਨਸ਼ਿਆਂ ਦੇ ਰਾਹ ਰੋਕੇ ਜਾਣ ਦੀ ਜ਼ਰੂਰਤ ਹੈ। ਇਸ ਤੋਂ ਵਡੀ ਲੋੜ ਹੈ ਕਿ ਹਰ ਹੀਲਾ ਵਰਤ ਕੇ ਨੌਜਵਾਨ ਪੀੜ੍ਹੀ ਨੂੰ ਮਾਰੂ ਨਸ਼ਿਆਂ ਦੇ ਪਹਿਲੇ ਸੰਪਰਕ ਤੋਂ ਦੂਰ ਰਖਿਆ ਜਾਵੇ। ਨਸ਼ਈ ਵਿਅਕਤੀ ਦੀ ਕੌਂਸਲਿੰਗ, ਡਾਕਟਰੀ ਇਲਾਜ ਤੇ ਮੁੜ ਵਸੇਬਾ ਦੀ ਲੋੜ ਹੈ। ਮਾਪਿਆਂ, ਅਧਿਆਪਕਾਂ, ਧਾਰਮਿਕ ਤੇ ਯੂਥ ਕਲੱਬਾਂ, ਪੰਚਾਇਤਾਂ ਤੇ ਮੋਹਤਬਰ ਪਤਵੰਤਿਆਂ ਨੂੰ ਸਾਂਝੇ ਉਪਰਾਲੇ ਕਰਨੇ ਪੈਣਗੇ। ਵਿਦਿਆਰਥੀਆਂ ਨੂੰ ਜਿੱਥੇ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਜ਼ਿੰਮਾ ਖੇਡ ਅਧਿਆਪਕਾਂ ਤੇ ਸਰਕਾਰਾਂ ਦਾ ਹੈ ਉਥੇ ਮਾਪਿਆਂ ਦਾ ਵੀ ਇਹ ਫ਼ਰਜ਼ ਬਣਦਾ ਹੈ ਤਾਂ ਹੀ ਇਹ ਕਲੰਕ ਪੰਜਾਬ ਦੇ ਮੱਥੇ ਤੋਂ ਹੱਟ ਸਕਦਾ ਹੈ। ਪੰਜਾਬ ਵਿੱਚ ਬੇਰੁਜ਼ਗਾਰੀ ਵਧਣ ਕਾਰਨ ਬਹੁਤੀ ਜਵਾਨੀ ਨਸ਼ਿਆਂ ’ਤੇ ਲੱਗੀ ਹੋਈ ਹੈ। ਸਰਕਾਰ ਨੂੰ ਨਸ਼ਾ ਤਸਕਰੀ ਪੂਰਨ ਬੰਦ ਕਰਨ ਦੇ ਨਾਲ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਵਾਲਾ ਵਿਕਲਪ ਵੀ ਦੇਣਾ ਚਾਹੀਦਾ ਤਾਂ ਜੋ ਇਸ ਕੋਹੜ ਨੂੰ ਜੜ੍ਹੋਂ ਪੁਟਿਆ ਜਾ ਸਕੇ। ਇਤਿਹਾਸ ਗਵਾਹ ਰਿਹਾ ਕੇ ਪੰਜਾਬੀ ਕਦੇ ਕਿਸੇ ਕੰਮ ਲਈ ਦੂਜੇ ’ਤੇ ਨਿਰਭਰ ਨਹੀਂ ਹੋਏ ਤੇ ਹੁਣ ਜਦੋਂ ਗੱਲ ਆਪਣੇ ਬੱਚਿਆਂ ਦੀ ਜ਼ਿੰਦਗੀ ’ਤੇ ਆਈ ਹੈ ਤਾਂ ਫਿਰ ਪੰਜਾਬੀ ਕਿਵੇਂ ਸਿਰਫ ਸਰਕਾਰਾਂ ’ਤੇ ਨਿਰਭਰ ਰਹਿ ਸਕਦੇ ਹਨ? ਸਾਨੂ ਖੁਦ ਨੂੰ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। ਘਰੇ ਸ਼ਾਂਤੀ ਅਤੇ ਸਾਦਗੀ ਵਾਲਾ ਮਾਹੌਲ ਦੇਣਾ ਚਾਹੀਦਾ ਹੈ। ਜਵਾਨੀ ਦੀ ਊਰਜਾ ਨੂੰ ਅਗਾਂਹਵਧੂ ਸੋਚ ਨਾਲ ਸਿੰਜਣਾ ਚਾਹੀਦਾ। ਜਦੋ ਤੱਕ ਕੋਈ ਖੁਦ ਨਸ਼ਾ ਛੱਡਣਾ ਨਹੀਂ ਚਾਹੁੰਦਾ ਉਦੋਂ ਤੱਕ ਕੋਈ ਸਰਕਾਰ ਜਾਂ ਮੁੜ ਵਸੇਬਾ ਕੇਂਦਰ ਨਸ਼ੇ ਦੀ ਲੱਤ ਤੋਂ ਨਿਜ਼ਾਤ ਨਹੀਂ ਦਿਵਾ ਸਕਦਾ। ਨੌਜਵਾਨ ਜੋ ਨਸ਼ਿਆਂ ਦੀ ਚਪੇਟ ’ਚ ਆ ਚੁੱਕੇ ਹਨ, ਉਨ੍ਹਾਂ ਨੂੰ ਉਹ ਖੁਦ ਆਪ ਹੀ ਬਚਾ ਸਕਦੇ ਹੋਰ ਕੋਈ ਨਹੀਂ। ਜਾਬ ਵਿੱਚ ਨਸ਼ਾ ਫੈਲਣ ਦੇ ਕਈ ਕਾਰਨ ਹਨ, ਜਿਵੇਂ ਕਿ ਪੰਜਾਬ ਕੌਮਾਤਰੀ ਸਰਹੱਦ ’ਤੇ ਸਥਿਤ ਹੈ, ਜਿਸ ਕਾਰਨ ਗੁਆਂਦੀ ਦੇਸ਼ ਵਿੱਚੋਂ ਅਸਾਨੀ
Typing Editor Typed Word :
Note: Minimum 276 words are required to enable this repeat button.