Punjabi Typing Paragraph
ਅਜਿਹਾ ਵੀ ਨਹੀਂ ਹੈ ਕਿ ਸਿਰਫ ਕਾਰ-ਸਕੂਟਰ ਕੰਪਨੀਆਂ ਦੇ ਕਾਰਖਾਨਿਆਂ 'ਚ ਹੀ ਉਹ ਸਰਾਪ ਫਲੋਰ 'ਤੇ ਮੌਜੂਦ ਹੋਣ, ਸਗੋਂ ਟਰੱਕ-ਟਰੈਕਟਰ ਦਾ ਉਤਪਾਦਨ ਕਰਨ ਵਾਲੀ ਟਾਟਾ ਮੋਟਰਸ, ਮਹਿੰਦਰਾ ਐਂਡ ਮਹਿੰਦਰਾ ਅਤੇ ਆਇਸ਼ਰ ਮੋਟਰਸ ਵਰਗੀਆਂ ਕੰਪਨੀਆਂ ਦੇ ਕਾਰਖਾਨਿਆਂ 'ਚ ਵੀ ਸਰਾਪ ਫਲੋਰ 'ਤੇ ਔਰਤਾਂ ਦੀ ਹਾਜ਼ਰੀ ਵਧੀ ਹੈ। ਇਸ ਤੋਂ ਇਲਾਵਾ ਹੀਰੋ ਮੋਟੋਕਾਰਪ ਅਤੇ ਬਜਾਜ਼ ਆਟੋ ਵਰਗੀਆਂ ਕੰਪਨੀਆਂ ਵੀ ਆਪਣੇ ਇੱਥੇ ਲਿੰਗਿਕ ਵਿਭਿੰਨਤਾ ਨੂੰ ਉਤਸ਼ਾਹਿਤ ਕਰ ਰਹੀ ਹੈ। ੪ ਸਾਲ ਪਹਿਲਾਂ ਟਾਟਾ ਮੋਟਰਸ ਨੇ ਵੂਮੈਨ ਇਸ 'ਬਲਿਊ' ਮੁਹਿੰਮ ਤਹਿਤ ਸਿਰਫ ੫ ਔਰਤਾਂ ਦੇ ਬੈਚ ਨਾਲ ਲੜਕੀਆਂ ਨੂੰ ਕਾਰਖਾਨਿਆਂ ਦੇ ਕਾਰੋਬਾਰ 'ਚ ਪ੍ਰਵੇਸ਼ ਅਤੇ ਸਿਖਲਾਈ ਦੇਣਾ ਸ਼ੁਰੂ ਕੀਤਾ ਸੀ। ਇਸ 'ਚ ਆਰਥਕ ਤੌਰ 'ਤੇ ਕਮਜ਼ੋਰ ਤਬਕੇ ਦੀਆਂ ਲੜਕੀਆਂ ਨੂੰ ਪਹਿਲ ਦਿੱਤੀ ਗਈ। ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ (ਫਾਰੇਨ ਰਿਜ਼ਰਵ) 'ਚ ਲਗਾਤਾਰ ਤੀਸਰੇ ਹਫ਼ਤੇ ਕਮੀ ਦਰਜ ਕੀਤੀ ਗਈ। ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ ੧੦ ਅਗਸਤ ਨੂੰ ਖ਼ਤਮ ਹਫ਼ਤੇ 'ਚ ਵਿਦੇਸ਼ੀ ਕਰੰਸੀ ਭੰਡਾਰ ੧.੮੨ ਅਰਬ ਡਾਲਰ ਘਟ ਕੇ ੪੦੦.੮੮ ਅਰਬ ਡਾਲਰ 'ਤੇ ਆ ਗਿਆ। ਕੇਂਦਰੀ ਬੈਂਕ ਨੇ ਦੱਸਿਆ ਕਿ ੧੦ ਅਗਸਤ ਨੂੰ ਖ਼ਤਮ ਹਫ਼ਤੇ 'ਚ ਵਿਦੇਸ਼ੀ ਕਰੰਸੀ ਭੰਡਾਰ ਦੇ ਸਭ ਤੋਂ ਵੱਡੇ ਸਰੋਤ ਵਿਦੇਸ਼ੀ ਕਰੰਸੀ ਜਾਇਦਾਦ 'ਚ ੧.੯੫ ਅਰਬ ਡਾਲਰ ਦੀ ਗਿਰਾਵਟ ਰਹੀ ਅਤੇ ਇਹ ੩੭੬.੨੬ ਅਰਬ ਡਾਲਰ ਰਹਿ ਗਈ। ਸੋਨਾ ਭੰਡਾਰ ਵੀ ੧੪.੫੬ ਕਰੋੜ ਡਾਲਰ ਘਟ ਕੇ ੨੦.੬੯ ਅਰਬ ਡਾਲਰ 'ਤੇ ਆ ਗਿਆ। ਸਮੀਖਿਆ ਅਧੀਨ ਹਫ਼ਤੇ 'ਚ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਕੋਲ ਰਾਖਵੀਂ ਪੂੰਜੀ ੯੨ ਲੱਖ ਡਾਲਰ ਘਟ ਕੇ ੨.੪੬ ਅਰਬ ਡਾਲਰ ਅਤੇ ਵਿਸ਼ੇਸ਼ ਨਿਕਾਸੀ ਹੱਕ ੯੨ ਲੱਖ ਡਾਲਰ ਘਟ ਕੇ ੧.੪੬ ਅਰਬ ਡਾਲਰ ਰਹਿ ਗਿਆ। ਜਲਦ ਹੀ ਤੁਸੀਂ ਸੋਸ਼ਲ ਮੈਸੇਜਿੰਗ ਐਪ ਵਟਸਐਪ ਤੋਂ ਪੇਮੈਂਟ ਵੀ ਕਰ ਸਕੋਗੇ। ਵਟਸਐਪ ਨੇ ਆਪਣੇ ਪੇਮੈਂਟ ਬੈਂਕ ਨੂੰ ਭਾਰਤ 'ਚ ਮਨਜ਼ੂਰੀ ਦਿਵਾਉਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ, ਜਿਸ ਤਹਿਤ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ»ਈ»ਓ) ਅਗਲੇ ਹਫਤੇ ਕੇਂਦਰੀ ਇਲੈਕਟ੍ਰਾਨਿਕ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨਾਲ ਮੁਲਕਾਤ ਕਰਨਗੇ। ਜਾਣਕਾਰੀ ਮੁਤਾਬਕ ਵਟਸਐਪ ਪੇਮੈਂਟ ਬੈਂਕ 'ਤੇ ਸਭ ਸ਼ਰਤਾਂ ਨੂੰ ਮੰਨ ਸਕਦਾ ਹੈ, ਜਿਸ ਨਾਲ ਉਸ
Typing Editor Typed Word :
Note: Minimum 276 words are required to enable this repeat button.