Punjabi Typing Paragraph
ਸਥਾਨਕ ਗਹਿਣਾ ਵਿਕਰੇਤਾਵਾਂ ਅਤੇ ਫੁਟਕਰ ਕਾਰੋਬਾਰੀਆਂ ਦੀ ਕਮਜ਼ੋਰ ਮੰਗ ਦੌਰਾਨ ਸੰਸਾਰਕ ਸੰਕੇਤਾਂ ਦੇ ਕਾਰਨ ਛੁੱਟੀਆਂ ਦੇ ਕਾਰਨ ਘੱਟ ਕਾਰੋਬਾਰੀ ਪੱਧਰ ਦੌਰਾਨ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਗਿਰਾਵਟ ਦੇ ਨਾਲ ੩੦,੨੫੦ ਰੁਪਏ ਪ੍ਰਤੀ ੧੦ ਗ੍ਰਾਮ 'ਤੇ ਬੰਦ ਹੋਈ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾ ਕੰਪਨੀਆਂ ਦਾ ਉਠਾਅ ਘੱਟ ਹੋਣ ਨਾਲ ਚਾਂਦੀ ਦੀ ਕੀਮਤ ਵੀ ੩੯,੦੦੦ ਰੁਪਏ ਦੇ ਪੱਧਰ ਦੇ ਹੇਠਾਂ ਬੰਦ ਹੋਈ। ਬੁੱਧਵਾਰ ਨੂੰ ਸੁਤੰਤਰਤਾ ਦਿਵਸ ਹੋਣ ਕਾਰਨ ਬਾਜ਼ਾਰ ਬੰਦ ਸੀ ਜਦਕਿ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਸਨਮਾਨ 'ਚ ਬਾਜ਼ਾਰ ਬੰਦ ਰਹੇ। ਬਾਜ਼ਾਰ ਦੇ ਸੂਤਰਾਂ ਨੇ ਕਿਹਾ ਕਿ ਡਾਲਰ ਦੇ ਮਜ਼ਬੂਤ ਹੋਣ ਨਾਲ ਵਿਦੇਸ਼ਾਂ 'ਚ ਕਮਜ਼ੋਰੀ ਦੇ ਰੁਖ ਅਤੇ ਘਰੇਲੂ ਹਾਜ਼ਿਰ ਬਾਜ਼ਾਰ 'ਚ ਸਥਾਨਕ ਗਹਿਣਾ ਵਿਕਰੇਤਾਵਾਂ ਅਤੇ ਫੁਟਕਰ ਕਾਰੋਬਾਰੀਆਂ ਦੀ ਮੰਗ ਘਟਣ ਦੇ ਅਨੁਰੂਪ ਕਾਰੋਬਾਰੀ ਧਾਰਣਾ ਨਾ-ਪੱਖੀ ਬਣੀ ਰਹੀ। ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ ਹਫਤਾਵਰ 'ਚ ਹਾਨੀ ਦਰਸਾਉਂਦਾ ੧,੧੮੪.੬੦ ਡਾਲਰ ਪ੍ਰਤੀ ਔਂਸ ਜਦਕਿ ਚਾਂਦੀ ਗਿਰਾਵਟ ਦੇ ਨਲਾ ੧੪.੭੭ ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ। ਰਾਸ਼ਟਰੀ ਰਾਜਧਾਨੀ 'ਚ ੯੯.੯ ਫੀਸਦੀ ਅਤੇ ੯੯.੫ ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਕਮਜ਼ੋਰ ਰੁਖ ਦੇ ਨਾਲ ਖੁੱਲ੍ਹੇ ਅਤੇ ਕਾਰੋਬਾਰ ਦੇ ਬਾਅਦ ਅੰਤ 'ਚ ੪੫੦ ਰੁਪਏ ਦੀ ਗਿਰਾਵਟ ਦੇ ਨਾਲ ਕ੍ਰਮਵਾਰ ੩੦,੨੫੦ ਰੁਪਏ ਅਤੇ ੩੦,੧੦੦ ਰੁਪਏ ਪ੍ਰਤੀ ੧੦ ਗ੍ਰਾਮ 'ਤੇ ਬੰਦ ਹੋਏ। ਗਿੰਨੀ ਦੀ ਕੀਮਤ ਵੀ ਹਫਤਾਵਾਰ 'ਚ ੨੦੦ ਰੁਪਏ ਦੀ ਹਾਨੀ ਦੇ ਨਾਲ ੨੪,੪੦੦ ਰੁਪਏ ਪ੍ਰਤੀ ਗ੍ਰਾਮ 'ਤੇ ਬੰਦ ਹੋਈ। ਲਿਵਾਲੀ ਅਤੇ ਬਿਕਵਾਲੀ ਦੇ ਦੌਰਾਨ ਉਤਾਰ-ਚੜ੍ਹਾਅ ਭਰੇ ਕਾਰੋਬਾਰ 'ਚ ਚਾਂਦੀ ਤਿਆਰ ਦੀ ਕੀਮਤ 'ਚ ਹਫਤਵਾਰੀ 'ਚ ੧,੦੦੦ ਰੁਪਏ ਦੀ ਹਾਨੀ ਦੇ ਨਾਲ ੩੮,੦੦੦ ਰੁਪਏ ਪ੍ਰਤੀ ਕਿਲੋ ਅਤੇ ਚਾਂਦੀ ਹਫਤਾਵਾਰੀ ਡਿਲਵਰੀ ੧,੦੨੫ ਰੁਪਏ ਦੀ ਹਾਨੀ ਦਰਸਾਉਂਦੀ ੩੬,੯੪੦ ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ। ਸਮੀਖਿਆਧੀਨ ਸਮੇਂ 'ਚ ਚਾਂਦੀ ਦੇ ਸਿੱਕਿਆਂ ਦੀ ਕੀਮਤ ੨,੦੦੦ ਰੁਪਏ ਦੀ ਹਾਨੀ ਦੇ ਨਾਲ ਲਿਵਾਲ ੭੨,੦੦੦ ਰੁਪਏ ਅਤੇ ਬਿਕਵਾਲ ੭੩,੦੦੦ ਰੁਪਏ ਪ੍ਰਤੀ ਸੈਂਕੜਾ 'ਤੇ ਬੰਦ ਹੋਈ। ਹੁਣ ਤੁਹਾਡੇ ਸ਼ਹਿਰ ਦਾ ਪੋਸਟਮੈਨ ਵੀ ਬੈਂਕਰ ਬਣਨ ਜਾ ਰਿਹਾ ਹੈ, ਜੋ ਲੋਕਾਂ ਨੂੰ ਘਰ-ਘਰ ਜਾ ਕੇ ਡਿਜੀਟਲ ਬੈਂਕਿੰਗ ਦੀ
Typing Editor Typed Word :
Note: Minimum 276 words are required to enable this repeat button.