Punjabi Typing Paragraph
ਬਾਬਰ ਨੇ ਭਾਰਤ 'ਤੇ ਪਹਿਲੀ ਵਾਰ ੧੫੧੯ ਵਿੱਚ ਚਡ਼੍ਹਾਈ ਕੀਤੀ। ਇਸ ਚਡ਼੍ਹਾਈ ਵਿੱਚ ਉਸ ਨੇ ਬਾਜੌਰ ਤੇ ਭੇਰਾ ਤੇ ਅਧਿਕਾਰ ਕੀਤਾ। ਦੂਜੀ ਚਡ਼੍ਹਾਈ (੧੫੧੯) ਵਿੱਚ ਉਹ ਕੇਵਲ ਪਿਸ਼ਾਵਰ ਤੱਕ ਹੀ ਵਧ ਸਕਿਆ। ਉਸਦੀ ਤੀਜੀ ਮੁਹਿੰਮ ੧੫੨੦ ਵਿੱਚ ਬਾਬਰ ਨੇ ਸਭ ਤੋਂ ਪਹਿਲਾਂ ਭੇਰਾ ਦੇ ਲੋਕਾਂ ਤੋਂ ਬਦਲਾ ਲਿਆ ਕਿਉਂ ਕਿ ਭੇਰਾ ਦੇ ਲੋਕਾਂ ਨੇ ਬਾਬਰ ਦੇ ਸੈਨਿਕ ਅਧਿਕਾਰੀ ਹਿੰਦੂ ਬੇਗ ਨੂੰ ਮਾਰ ਭਜਾਇਆ ਸੀ ਅਤੇ ਉਹ ਸੁਤੰਤਰ ਹੋ ਗਏ ਸਨ। ਭੇਰਾ 'ਤੇ ਕਬਜ਼ਾ ਕਰਨ ਮਗਰੋਂ ਉਹ ਅੱਗੇ ਵਧਿਆ ਅਤੇ ਸਿਆਲਕੋਟ ਅਤੇ ਸੱਯਦਪੁਰ 'ਤੇ ਕਬਜ਼ਾ ਕਰ ਲਿਆ। ਆਉਣ ਵਾਲੇ ਕੁਝ ਸਾਲਾਂ ਵਿੱਚ ਉਸ ਨੇ ਕਾਬਲ ਵਿੱਚ ਆਪਣੀ ਸਥਿਤੀ ਨੂੰ ਦ੍ਰਿਡ਼ ਕੀਤਾ। ਇਸੇ ਵਿੱਚ ਆਲਮ ਖਾਂ ਅਤੇ ਦੌਲਤ ਖਾਂ ਨੇ ਉਸ ਨੂੰ ਭਾਰਤ 'ਤੇ ਹਮਲਾ ਕਰਨ ਲਈ ਸੱਦਾ ਦਿੱਤਾ। ਇਹ ਬਾਬਰ ਲਈ ਸੁਨਹਿਰੀ ਅਵਸਰ ਸੀ। ਇਸ ਲਈ ੧੫੨੪ ਵਿੱਚ ਉਹ ਫਿਰ ਭਾਰਤ ਦੀ ਜਿੱਤ ਲਈ ਚਲ ਪਿਆ। ਉਹ ਭੇਰਾ ਹੁੰਦਿਆਂ ਲਾਹੌਰ ਪੁੱਜਾ। ਉਸ ਨੇ ਦਿੱਲੀ ਦੀ ਸੈਨਾ ਨੂੰ ਹਰਾਇਆ ਜਿਸ ਨੇ ਦੌਲਤ ਖਾਂ ਲੋਧੀ ਨੂੰ ਹਰਾਇਆ ਸੀ। ਫਿਰ ਮਗਰੋਂ ਦੀਪਾਲਪੁਰ ਪੁੱਜਾ। ਇੱਥੇ ਪ੍ਰਦੇਸ਼ਾਂ ਦੀ ਵੰਡ 'ਤੇ ਬਾਬਰ ਅਤੇ ਦੌਲਤ ਖਾਂ ਲੋਧੀ ਵਿੱਚ ਮਤਭੇਦ ਪੈਦਾ ਹੋ ਗਿਆ। ਬਾਬਰ ਨੇ ਦੀਪਾਲਪੁਰ ਆਲਮ ਖਾਂ ਨੂੰ ਸੌਂਪ ਦਿੱਤਾ ਅਤੇ ਆਪ ਸੈਨਿਕ ਤਿਆਰੀ ਲਈ ਕਾਬਲ ਪਰਤ ਗਿਆ। ਬਾਬਰ ਦਾ ਪੰਜਵਾਂ ਹਮਲਾ ੧੫੨੫ ਦੇ ਅੰਤ ਵਿੱਚ ਹੋਇਆ। ਬਾਬਰ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਗਵਰਨਰ ਦੌਲਤ ਖਾਂ ਲੋਧੀ ਨੂੰ ਕਰਾਰੀ ਹਾਰ ਦਿੱਤੀ। ਸਿੱਟੇ ਵਜੋਂ ਬਾਬਰ ਨੇ ਸਾਰੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ। ਹੁਣ ਉਸ ਨੇ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਨਾਲ ਦੋ-ਦੋ ਹੱਥ ਕਰਨ ਦਾ ਫੈਸਲਾ ਕੀਤਾ। ਦਿੱਲੀ ਦਾ ਸੁਲਤਾਨ ਇਬਰਾਹਿਮ ਲੋਧੀ ਇੱਕ ਲੱਖ ਸੈਨਾ ਲੈ ਕੇ ਉਸ ਦੇ ਵਿਰੁੱਧ ਵਧਿਆ। ਦੋਹਾਂ ਪੱਖਾਂ ਦੀਆਂ ਸੈਨਾਵਾਂ ਨੇ ਪਾਨੀਪਤ ਦੇ ਮੈਦਾਨ ਵਿੱਚ ਡੇਰਾ ਲਾ ਲਿਆ ਪਰੰਤੂ ੨੧ ਅਪ੍ਰੈਲ, ੧੫੨੬ ਨੂੰ ਸਵੇਰੇ ਇਬਰਾਹਿਮ ਲੋਧੀ ਦੀ ਸੈਨਾ ਨੇ ਬਾਬਰ ਦੀ ਸੈਨਾ 'ਤੇ ਹਮਲਾ ਕਰ ਦਿੱਤਾ। ਬਾਬਰ ਦੀ ਸੈਨਾ ਮੋਰਚਾ ਲਗਾਈ ਖਡ਼੍ਹੀ ਸੀ। ਦਿੱਲੀ ਦੇ ਸਿਪਾਹੀ ਇਨ੍ਹਾ ਨੂੰ ਦੇਖ ਕੇ ਠਿਠਕ ਗਏ।
Typing Editor Typed Word :
Note: Minimum 276 words are required to enable this repeat button.