Punjabi Typing Paragraph
ਪਾਕਿ ਸੂਚਨਾ ਮੰਤਰੀ ਵਲੋਂ ਦੁੱਖ ਪ੍ਰਗਟ ਦੱਖਣੀ ਏਸ਼ੀਆ ਖਾਸ ਕਰ ਕੇ ਭਾਰਤ ਤੇ ਪਾਕਿਸਤਾਨ ਦਰਮਿਆਨ ਅਮਨ ਤੇ ਸਦਭਾਵਨਾ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕ੍ਰੇਸੀ ਤੇ ਪੰਜਾਬ ਜਾਗ੍ਰਿਤੀ ਮੰਚ ਜਲੰਧਰ ਦੇ ਆਗੂਆਂ ਨੇ ਹਿੰਦ-ਪਾਕਿ ਦੋਸਤੀ ਮੰਚ ਦੇ ਪ੍ਰਧਾਨ ਕੁਲਦੀਪ ਨਈਅਰ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਉੱਘੇ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ, ਡਾ: ਲਖਵਿੰਦਰ ਜੌਹਲ, ਸ੍ਰੀ ਰਾਮੇਸ਼ ਯਾਦਵ, ਸ੍ਰੀ ਦੀਪਕ ਬਾਲੀ, ਸ. ਹਰਜੀਤ ਸਿੰਘ ਸਰਕਾਰੀਆ, ਭਾਗਵੀ ਕੁਲਦੀਪ ਕੁਮਾਰ ਤੇ ਜਤਿਨ ਦੇਸਾਈ ਨੇ ਕਿਹਾ ਕਿ ਕੁਲਦੀਪ ਨਈਅਰ ਸਾਰੀ ਜ਼ਿੰਦਗੀ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚਲੀ ਕੁੜੱਤਣ ਨੂੰ ਦੂਰ ਕਰਨ ਅਤੇ ਸੁਖਾਵਾਂ ਮਾਹੌਲ ਸਿਰਜਣ ਲਈ ਪੂਰੀ ਦ੍ਰਿੜਤਾ ਤੇ ਪ੍ਰਤੀਬੱਧਤਾ ਨਾਲ ਕੰਮ ਕੀਤਾ। ਉਹ ਇਕ ਨਿਡਰ ਪੱਤਰਕਾਰ ਅਤੇ ਸ਼ਾਂਤੀ ਦੇ ਮਸੀਹਾ ਦੇ ਤੌਰ 'ਤੇ ਹਮੇਸ਼ਾ ਜਾਣੇ ਜਾਣਗੇ। ਸ੍ਰੀ ਮਾਣਕ ਅਤੇ ਰਮੇਸ਼ ਯਾਦਵ ਨੇ ਕਿਹਾ ਕਿ ਸ੍ਰੀ ਕੁਲਦੀਪ ਨਈਅਰ ਵਲੋਂ ਦੱਖਣੀ ਏਸ਼ੀਆ ਤੇ ਖਾਸਕਰ ਭਾਰਤ-ਪਾਕਿ ਵਿਚਕਾਰ ਅਮਨ ਤੇ ਦੋਸਤੀ ਲਈ ਜੋ ਪਹਿਲਕਦਮੀਆਂ ਕੀਤੀਆਂ ਗਈਆਂ, ਉਨ੍ਹਾਂ ਨੂੰ ਉਹ ਆਪਣੀਆਂ ਸਹਿਯੋਗੀ ਜਥੇਬੰਦੀਆਂ ਦੇ ਨਾਲ ਅੱਗੋਂ ਵੀ ਜਾਰੀ ਰੱਖਣਗੇ ਤੇ ਖਿੱਤੇ 'ਚ ਅਮਨ-ਸ਼ਾਂਤੀ ਦੀ ਬਹਾਲੀ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ: ਤੇਜਵੰਤ ਮਾਨ, ਜਨਰਲ ਸਕੱਤਰ ਪਵਨ ਹਰਚੰਦਪੁਰੀ ਅਤੇ ਸਰਪ੍ਰਸਤ ਜਸਵੰਤ ਸਿੰਘ ਕੰਵਲ ਨੇ ਵੀ ਦੁੱਖ ਪ੍ਰਗਟ ਕੀਤਾ। ਪ੍ਰਸਿੱਧ ਪੱਤਰਕਾਰ, ਭਾਰਤ-ਪਾਕਿ ਸ਼ਾਂਤੀ ਦੇ ਸਮਰਥਕ ਕੁਲਦੀਪ ਨਈਅਰ ਦਾ ਜਨਮ ਪਾਕਿਸਤਾਨ ਦੇ ਸਿਆਲਕੋਟ 'ਚ ੧੪ ਅਗਸਤ ੧੯੨੩ ਨੂੰ ਹੋਇਆ। ਉਨ੍ਹਾਂ ਨੇ ਸਕਾਲਰਸ਼ਿਪ ਲੈ ਕੇ ਨਾਰਥਵੈਸਟਰਸ ਯੂਨੀਵਰਸਿਟੀ ਤੋਂ ਪੱਤਰਕਾਰਤਾ ਦੀ ਪੜ੍ਹਾਈ ਕੀਤੀ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ੧੯੪੮ 'ਚ ਉਰਦੂ ਅਖ਼ਬਾਰ 'ਅੰਜਾਮ' ਤੋਂ ਕੀਤੀ ਸੀ। ਉਨ੍ਹਾਂ ਨੇ ਉਸ ਸਮੇਂ ਦੇ ਗ੍ਰਹਿ ਮੰਤਰੀਆਂ ਗੋਵਿੰਦ ਬੱਲਭ ਪੰਤ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਪ੍ਰੈਸ ਸੂਚਨਾ ਬਿਊਰੋ 'ਚ ਬਤੌਰ ਪ੍ਰੈੱਸ ਅਧਿਕਾਰੀ ਵੀ ਕੰਮ ਕੀਤਾ। ਉਹ ਯੂ. ਐਨ. ਆਈ. ਦੇ ਸੰਪਾਦਕ ਅਤੇ ਪ੍ਰਬੰਧ ਨਿਰਦੇਸ਼ਕ ਵੀ ਰਹੇ। ਨਈਅਰ ਨੂੰ ਪ੍ਰੈਸ ਦੀ ਆਜ਼ਾਦੀ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ
Typing Editor Typed Word :
Note: Minimum 276 words are required to enable this repeat button.