Punjabi Typing Paragraph
ਕੰਪਨੀਆਂ ਨੂੰ ਲਾਜ਼ਮੀ ਤੌਰ ’ਤੇ ਨਵੀਂ ਤਕਨੀਕ ਵਿਕਸਿਤ ਕਰਨੀ ਪਵੇਗੀ ਜੋ ਸਮਾਜ ਵਿਚ ਕੁੜੱਤਣ ਫੈਲਾਉਣ ਵਾਲੀਆਂ, ਮੁਲਕ ਦੀ ਇਕਜੁੱਟਤਾ ’ਤੇ ਧਾਵਾ ਬੋਲਣ ਵਾਲੀਆਂ, ਵੋਟਾਂ ਦੌਰਾਨ ਰਾਜਸੀ ਲਾਹਾ ਲੈਣ ਵਾਲੀਆਂ ਪੋਸਟਾਂ ਨੂੰ ਲੱਭ ਕੇ ਹਟਾਉਣ ’ਚ ਕਾਰਗਰ ਹੋਵੇ। ਨਵੀਂ ਤਕਨੀਕ ਸ਼ਰਾਰਤੀ ਅਨਸਰਾਂ ਨੂੰ ਬੜੀ ਸਫ਼ਾਈ ਨਾਲ ਫੜਨ ’ਚ ਸਮਰੱਥ ਹੋਵੇ। ਕਿਧਰੇ ਫ਼ ਨਾ ਹੋਵੇ ਕਿ ਲੋਕਾਂ ਨੂੰ ਆਪਸ ਵਿੱਚ ਜੋੜਨ ਵਾਲਾ ਮੀਡੀਆ ਅਪਰਾਧੀਆਂ ਦਾ ਗੜ੍ਹ ਬਣ ਜਾਵੇ ਤੇ ਚੰਗੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਫ਼ਾਨੀ ਸੰਸਾਰ ਨੂੰ ਛੱਡ ਕੇ ਵਾਪਸ ਆਉਣਾ ਪਵੇ। ਕੁਝ ਨੁਕਤੇ: ਭਾਰਤ ਵਿੱਚ ਇੱਕ ਫ਼ੀਸਦੀ ਤੋਂ ਵੀ ਘੱਟ ਸੋਸ਼ਲ ਮੀਡੀਆ ਖਾਤੇ ਅਜਿਹੇ ਹਨ ਜੋ ਸਹੀ ਤਰੀਕੇ ਰਾਹੀਂ ਵੈਰੀਫਾਈ ਜਾਂ ਤਸਦੀਕ ਕੀਤੇ ਹੋਏ ਹਨ। ਵੱਟਸਐਪ, ਫੇਸਬੁੱਕ, ਟਵਿੱਟਰ ਆਦਿ ਉੱਤੇ ਖਾਤਾ ਖੋਲ੍ਹਣ ਸਮੇਂ ਓਟੀਪੀ ਸਹੀ ਮੋਬਾਈਲ ਨੰਬਰ, ਈ-ਮੇਲ ਰਾਹੀ ਸ਼ਨਾਖ਼ਤ ਕਰਵਾਈ ਜਾਵੇ ਤਾਂ ਜੋ ਲੋੜ ਪੈਣ ’ਤੇ ਉਸ ਦੀ ਸਹੀ ਜਾਂਚ ਕੀਤੀ ਜਾ ਸਕੇ। ਫੇਸਬੁੱਕ ’ਤੇ ਆਪਣਾ ਮੋਬਾਈਲ ਨੰਬਰ ਜ਼ਰੂਰ ਜੋੜੋ। ਓਟੀਪੀ ਰਾਹੀਂ ਆਪਣੀ ਚੋਣ ਨੂੰ ਪੱਕਾ ਕਰੋ। ਇਸ ਨਾਲ ਖਾਤਾ ਹੈਕ ਹੋਣ (ਧੋਖੇ ਨਾਲ ਪਾਸਵਰਡ ਚੁਰਾ ਕੇ ਬਦਲਣ) ਦੀ ਸੂਰਤ ਵਿਚ ਫ਼ੌਰਨ ਪਾਸਵਰਡ ਰੀਸੈੱਟ ਕੀਤਾ ਜਾ ਸਕਦਾ ਹੈ। ਜਿਹੜੇ ਲੋਕ ਫੇਸਬੁੱਕ ਉੱਤੇ ਆਪਣੇ ਮੋਬਾਈਲ ਨੰਬਰ ਨੂੰ ਜਨਤਕ ਤੌਰ ’ਤੇ ਨਹੀਂ ਦਿਖਾਉਣਾ ਚਾਹੁੰਦੇ ਉਹ ਸੈਟਿੰਗਜ਼ ਵਿੱਚ ਜਾ ਕੇ ਹਾਈਡ ਕਰ ਸਕਦੇ ਹਨ। ਫੇਸਬੁੱਕ ਦੀ ‘ਵਾਲ’ ਉੱਤੇ ਅਕਸਰ ਤੁਹਾਡੇ ਮਿੱਤਰ ਤੁਹਾਨੂੰ ਕਿਸੇ ਨਾਲ ਕਿਸੇ ਪੋਸਟ ਵਿੱਚ ਟੈਗ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਕਿਸੇ ਦੂਸਰੇ ਵਿਅਕਤੀ ਵੱਲੋਂ ਤੁਹਾਡੀ ਵਾਲ ਉੱਤੇ ਪੋਸਟਾਂ ਪਾਉਣ ਦਾ ਮਾਮਲਾ ਵੀ ‘ਘਾਟੇ ਦਾ ਸੌਦਾ’ ਹੋ ਸਕਦਾ ਹੈ। ਇਨ੍ਹਾਂ ਦੋਹਾਂ ਮਸਲਿਆਂ ਦਾ ਹੱਲ ਫੇਸਬੁੱਕ ਦੀ ‘ਸੈਟਿੰਗਜ਼’ ਵਾਲੀ ਆਪਸ਼ਨ ਵਿੱਚ ਜਾ ਕੇ ਕੀਤਾ ਜਾ ਸਕਦਾ ਹੈ। ਛੁੱਟੀਆਂ ਵਿੱਚ ਬਾਹਰ ਘੁੰਮਣ ਜਾਣ ਸਮੇਂ ਉਸ ਦੀ ਸੂਚਨਾ ਸੋਸ਼ਲ ਮੀਡੀਆ ਉੱਤੇ ਸ਼ਾਇਆ ਕਰਨ ਨਾਲ ਕਈ ਚੋਰੀ ਦੀਆਂ ਵਾਰਦਾਤਾਂ ਹੋਈਆਂ ਹਨ। ਸੰਵੇਦਨਸ਼ੀਲ ਜਾਣਕਾਰੀ ਅਤੇ ਪਰਿਵਾਰਕ ਫ਼ੋਟੋਆਂ ਪਾਉਣ ਸਮੇਂ ਸਾਨੂੰ ਥੋੜ੍ਹੇ ਜਿਹੇ ਸੰਜਮ ਤੋਂ ਕੰਮ ਲੈਣਾ ਪਵੇਗਾ। ਵੱਟਸਐਪ ਦੇ ਕਈ ਗਰੁੱਪ ਐਡਮਿਨ ਇਸ ਕਾਰਨ ਗਰੁੱਪ ਠੱਪ ਕਰ ਗਏ ਕਿ ਉਸ ਦੇ ਮੈਂਬਰ ਗਰੁੱਪ ਦੇ ਵਿਧਾਨ
Typing Editor Typed Word :
Note: Minimum 276 words are required to enable this repeat button.