Punjabi Typing Paragraph
ਲਾਇਬ੍ਰੇਰੀ ਜਾਂ ਕਿਤਾਬ-ਘਰ ਜਾਂ ਪੁਸਤਕਾਲਾ ਉਹ ਜਗ੍ਹਾ ਹੁੰਦੀ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦੇ ਸਰੋਤ, ਸੂਚਨਾਵਾਂ ਆਦਿ ਦਾ ਭੰਡਾਰ ਹੁੰਦਾ ਹੈ ਜੋ ਕਿ ਪਰਿਭਾਸ਼ ਭਾਈਚਾਰੇ ਨੂੰ ਹਦਾਇਤਾਂ, ਹਵਾਲੇ ਦੇਣ ਲਈ ਜਾਂ ਉਧਾਰ ਲੈਣ ਲਈ ਉਪਲਬਧ ਹੁੰਦੀ ਹੈ। ਲਾਇਬ੍ਰੇਰੀ ਸ਼ਬਦ ਦੀ ਉਤਪਤੀ ਲਾਤੀਨੀ ਸ਼ਬਦ 'ਲੀਬਰੇ' ਤੋਂ ਹੋਈ ਹੈ ਜਿਸਦਾ ਮਤਲਬ ਹੈ ਕਿਤਾਬ। ਪੁਸਤਕਾਲਾ ਦੋ ਸ਼ਬਦਾਂ ਨੂੰ ਮਿਲਕੇ ਬਣਿਆ ਹੈ, ਜਿਸ ਵਿੱਚ ਲੇਖਕ ਦੇ ਭਾਵ ਇਕੱਠੇ ਕੀਤੇ ਹੋਣ ਉਸਨੂੰ ਪੁਸਤਕ ਜਾਂ ਕਿਤਾਬ ਕਹਿੰਦੇ ਨੇ ਤੇ ਆਲਾ ਸਥਾਨ ਜਾਂ ਘਰ ਨੂੰ ਕਿਹਾ ਜਾ ਸਕਦਾ ਹੈ। ਤਾਂ ਫੇਰ ਪੁਸਤਕਾਲਾ ਉਸ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਗਿਆਨ ਦਾ ਇਕੱਠ ਹੁੰਦਾ ਹੈ। ਲਾਇਬਰੇਰੀਆਂ ਸਮਾਜ ਲਈ ਇੱਕ ਚਾਨਣ-ਮੁਨਾਰਾ ਹਨ। ਇਹ ਗਿਆਨ ਪ੍ਰਾਪਤੀ ਦਾ ਸਭ ਤੋਂ ਵੱਡਾ, ਸਸਤਾ ਤੇ ਲਾਭਦਾਇਕ ਸਰੋਤ ਹਨ। ਇਹ ਵਿਦਿਆ ਦਾ ਅਟੁੱਟ, ਅਮੁੱਕ ਅਤੇ ਅਨਮੋਲ ਭੰਡਾਰ ਹਨ। ਮਹਾਨ ਵਿਅਕਤੀਆਂ, ਪ੍ਰਸਿੱਧ ਲੇਖਕਾਂ ਤੇ ਦਾਰਸ਼ਨਿਕਾਂ ਦੇ ਅਮੁੱਲ ਵਿਚਾਰ ਇਨ੍ਹਾਂ ਲਾਇਬਰੇਰੀਆਂ ਵਿੱਚ ਸਾਂਭੇ ਪਏ ਹਨ ਜੋ ਆਮ ਵਿਅਕਤੀ ਦੀ ਜ਼ਿੰਦਗੀ ਨੂੰ ਰੋਸ਼ਨੀ, ਸੇਧ ਅਤੇ ਸੂਝ ਦੇਣ ਲਈ ਉਡੀਕ ਰਹੇ ਹਨ। ਇਹ ਕਦੇ ਨਾ ਖਤਮ ਹੋਣ ਵਾਲੀ ਰੋਸ਼ਨੀ ਦੀ ਲਾਟ ਹਨ ਜੋ ਹਮੇਸ਼ਾਂ ਹੀ ਬਿਨਾਂ ਕਿਸੇ ਭੇਦ-ਭਾਵ ਦੇ ਆਪਣੀਆਂ ਸੇਵਾਵਾਂ ਪਾਠਕਾਂ ਨੂੰ ਪ੍ਰਦਾਨ ਕਰਦੀਆਂ ਹਨ। ਇਹ ਉਨ੍ਹਾਂ ਵਿੱਚ ਆਪਸੀ ਭਾਈਚਾਰੇ ਤੇ ਮੇਲ-ਜੋਲ ਦੀ ਭਾਵਨਾ ਨੂੰ ਵਧਾਉਂਦੀਆਂ ਹਨ ਅਤੇ ਉਨਾਂ ਦਾ ਮਾਰਗ ਦਰਸ਼ਨ ਕਰਦੀਆਂ ਹਨ। ਇਨ੍ਹਾਂ ਦੀ ਇੱਕ ਵੱਡਾ ਲਾਭ ਇਹ ਵੀ ਹੈ ਕਿ ਇਨ੍ਹਾਂ ਵਿੱਚ ਹਰ ਵਿਸ਼ੇ ਦੀਆਂ ਪੁਸਤਕਾਂ ਉਪਲਬਧ ਹੋਣ ਦੇ ਨਾਲ ਨਾਲ ਕਈ ਸਾਲਾਂ ਦੀਆਂ ਪੁਰਾਣੀਆਂ ਹੱਥ-ਲਿਖਤਾਂ, ਹਵਾਲਾ ਪੁਸਤਕਾਂ ਅਤੇ ਖਰੜੇ ਵੀ ਸਾਂਭ ਕੇ ਰੱਖੇ ਹੁੰਦੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਸਾਨੂੰ ਉਸ ਸਮੇਂ ਦੇ ਲੋਕਾਂ ਦੇ ਵਿਹਾਰ, ਉਨ੍ਹਾਂ ਦੇ ਰਸਮੋ-ਰਿਵਾਜ, ਸੱਭਿਆਚਾਰ ਅਤੇ ਕਾਰਨਾਮਿਆਂ ਦਾ ਪਤਾ ਲੱਗਦਾ ਹੈ। ਲਾਇਬਰੇਰੀਆਂ ਦਾ ਵਾਤਾਵਰਨ ਸ਼ਾਂਤ ਹੋਣ ਕਾਰਨ ਜਿੱਥੇ ਸਾਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਉਥੇ ਬੈਠ ਕੇ ਬਹੁਮੁੱਲੀਆਂ ਕਿਤਾਬਾਂ ਦੇ ਅਧਿਐਨ ਨਾਲ ਬੌਧਿਕ ਵਿਕਾਸ ਵੀ ਹੁੰਦਾ ਹੈ। ਮਹਿੰਗਾਈ ਦਾ ਜ਼ਮਾਨਾ ਹੋਣ ਕਰਕੇ ਹਰੇਕ ਵਿਦਿਆਰਥੀ ਲਈ ਇਹ ਸੰਭਵ ਨਹੀਂ ਕਿ ਉਹ ਆਪਣੀ ਕਲਾਸ ਨਾਲ ਸੰਬੰਧਿਤ ਪਾਠ-ਪੁਸਤਕਾਂ ਅਤੇ ਹੋਰ ਪੜ੍ਹਨ ਸਮਗਰੀ
Typing Editor Typed Word :
Note: Minimum 276 words are required to enable this repeat button.