Punjabi Typing Paragraph
‘ਗੈਂਗਸਟਰ’ ਸ਼ਬਦ ਅੱਜਕਲ੍ਹ ਪੰਜਾਬ ਵਿੱਚ ਆਏ ਦਿਨ ਅਸੀਂ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਪੜ੍ਹਦੇ ਹਾਂ। ਕਿਧਰੇ ਗੈਂਗ ਇਕ ਦੂਜੇ ਨਾਲ ਭਿੜ ਰਹੇ ਹਨ ਅਤੇ ਕਿਧਰੇ ਪੁਲੀਸ ਐਨਕਾਊਂਟਰ ਕਰ ਕੇ ਗੈਂਗਸਟਰਾਂ ਨੂੰ ਮਾਰ ਰਹੀ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਹੀ ਸੁੱਖਾਂ ਕਾਹਲਵਾਂ, ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਆਦਿ ਕਈ ਨੌਜਵਾਨ, ਜਿਨ੍ਹਾਂ ਨੂੰ ਪੁਲੀਸ ਰਿਕਾਰਡ ਵਿੱਚ ਗੈਂਗਸਟਰ ਅਖਵਾਉਂਦੇ ਸੀ, ਮਾਰੇ ਗਏ। ਹੁਣ ਸਵਾਲ ਇਹ ਹੈ ਕੀ ਇਨ੍ਹਾਂ ਦੀ ਮੌਤ ਨੂੰ ਵੇਖ ਕੇ ਕੋਈ ਹੋਰ ਨੌਜਵਾਨ ਗੈਂਗਸਟਰ ਨਹੀਂ ਬਣੇਗਾ? ਮੇਰਾ ਮੰਨਣਾ ਹੈ ਕਿ ਪੁਲੀਸ ਮੁਕਾਬਲੇ ਕਰਕੇ ਗੈਂਗਸਟਰ ਤਾਂ ਮਾਰੇ ਜਾ ਸਕਦੇ ਹਨ, ਪਰ ਨਵੀਂ ਪੀੜ੍ਹੀ ਜਿਹੜੀ ਇਸ ਪਾਸੇ ਨੂੰ ਤੁਰ ਪਈ ਹੈ ਨੂੰ ਮੁਕਾਬਲੇ ਵਿਖਾ ਕੇ ਨਹੀਂ ਰੋਕਿਆ ਜਾ ਸਕਦਾ। ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਮਾਪਿਆਂ, ਪਿੰਡ ਵਾਸੀਆਂ ਅਤੇ ਸਰਕਾਰਾਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ। ਨੌਜਵਾਨਾਂ ਦੇ ਮਾਰਗ ਦਰਸ਼ਨ ਲਈ ਕਿਤਾਬਾਂ ਸਭ ਤੋਂ ਵਧੀਆ ਸਾਧਨ ਸਾਬਤ ਹੋ ਸਕਦੀਆਂ ਹਨ। ਇਸ ਲਈ ਦੋ ਨੌਜਵਾਨਾਂ ਮਿੰਟੂ ਗੁਰੂਸਰੀਆ ਅਤੇ ਲੱਖਾ ਸਿਧਾਣਾ ਦੀ ਮਿਸਾਲ ਲਈ ਜਾ ਸਕਦੀ ਹੈ। ਦੋਵੇਂ ਪਹਿਲਾਂ ਗ਼ਲਤ ਸੰਗਤ ਵਿੱਚ ਪੈ ਗਏ ਸਨ, ਪਰ ਜਦੋਂ ਉਨ੍ਹਾਂ ਦਾ ਵਾਹ ਸਾਹਿਤਕ ਕਿਤਾਬਾਂ ਨਾਲ ਪਿਆ ਤਾਂ ਉਨ੍ਹਾਂ ਦੇ ਜੀਵਨ ਵਿੱਚ ਤਬਦੀਲੀ ਆਈ ਅਤੇ ਉਹ ਸਹੀ ਰਾਹ ’ਤੇ ਤੁਰ ਪਏ। ਸਕੂਲੀ ਕਿਤਾਬਾਂ ਤਾਂ ਉਨ੍ਹਾਂ ਪਹਿਲਾਂ ਵੀ ਪੜ੍ਹੀਆਂ ਸਨ, ਪਰ ਉਨ੍ਹਾਂ ਦੇ ਜੀਵਨ ਵਿੱਚ ਅਸਲ ਤਬਦੀਲੀ ਸਾਹਿਤਕ ਕਿਤਾਬਾਂ ਨੇ ਹੀ ਲਿਆਂਦੀ। ਜੇ ਇਹੀ ਕਿਤਾਬਾਂ ਇਨ੍ਹਾਂ ਨੌਜਵਾਨਾਂ ਦੇ ਜੀਵਨ ਵਿੱਚ ਉਦੋਂ ਆ ਜਾਂਦੀਆਂ ਜਦੋਂ ਇਹ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਸਨ, ਤਾਂ ਯਕੀਨੀ ਤੌਰ ’ਤੇ ਇਹ ਨੌਜਵਾਨ ਕਦੇ ਗ਼ਲਤ ਰਾਹ ਨਾ ਪੈਂਦੇ। ਸਕੂਲੀ ਕਿਤਾਬਾਂ ਗਿਆਨ ਦਾ ਸਾਧਨ ਜ਼ਰੂਰ ਹਨ, ਪਰ ਇਨ੍ਹਾਂ ਦੇ ਨਾਲ ਹੋਰ ਸਾਹਿਤਕ ਕਿਤਾਬਾਂ ਪੜ੍ਹਨੀਆਂ ਵੀ ਅਤਿ ਜ਼ਰੂਰੀ ਹਨ। ਸਾਹਿਤ ਸਹੀ ਜੀਵਨ ਜਾਚ ਸਿਖਾਉਂਦਾ ਹੈ। ਸਕੂਲੀ ਕਿਤਾਬਾਂ ਅੱਜ ਦੇ ਸਮੇਂ ਵਿੱਚ ਸਿਰਫ ਪੇਪਰਾਂ ਵਿੱਚ ਪਾਸ ਹੋਣ ਲਈ ਪੜ੍ਹੀਆਂ ਜਾਂ ਪੜ੍ਹਾਈਆਂ ਜਾ ਰਹੀਆਂ ਹਨ। ਸੋ ਸਭ ਤੋਂ ਪਹਿਲਾਂ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਸਕੂਲੀ ਵਿੱਦਿਆ ਦੇ ਨਾਲ-ਨਾਲ ਜੀਵਨ ਨੂੰ ਚੰਗੀ ਸੇਧ ਦੇਣ
Typing Editor Typed Word :
Note: Minimum 276 words are required to enable this repeat button.