Punjabi Typing Paragraph
ਚੰਦਰਸ਼ੇਖਰ ਵੈਂਕਟ ਰਮਨ (ਸੀ.ਵੀ ਰਮਨ ) ਇੱਕ ਭਾਰਤੀ ਭੌਤਿਕ ਵਿਗਿਆਨੀ ਸੀ ਜਿਸਦਾ ਕੰਮ ਭਾਰਤ ਵਿੱਚ ਵਿਗਿਆਨ ਦੇ ਵਿਕਾਸ ਲਈ ਬੜਾ ਪ੍ਰਭਾਵਸ਼ਾਲੀ ਰਿਹਾ। ‘ਵਿਗਿਆਨ’ ਦੇ ਖੇਤਰ ਦਾ ਹੀਰਾ ਚੰਦਰ ਸ਼ੇਖਰਵੈਂਕਟ ਰਮਨ ਸਭ ਤੋਂ ਪਹਿਲਾਂ ਚਮਕਦਾ ਦਿਖਾਈ ਦਿੰਦਾ ਹੈ। ਇਸ ਮਹਾਨ ਤੇ ਅਮਰ ਹੀਰੇ ਦਾ ਜਨਮ ੭ ਨਵੰਬਰ, ੧੮੮੮ ਨੂੰ ਤਾਮਿਲਨਾਡੂ ਵਿਚ ਤਿਰੂਚਰਾਪੱਲੀ ਦੇ ਨੇੜੇ ਤਿਰੂਵੇਮਾ ਕਵਲ ਪਿੰਡ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਆਰ. ਚੰਦਰਸ਼ੇਖਰ ਅਈਅਰ ਤੇ ਮਾਤਾ ਪਾਰਵਤੀ ਸੀ। ਆਪ ਦੇ ਪਿਤਾ ਪਹਿਲਾਂ ਇਕ ਸਕੂਲ ਵਿਚ ਪੜ੍ਹਾਉਂਦੇ ਸਨ ਤੇ ਬਾਅਦ ਵਿਚ ਵਿਸ਼ਾਖਾਪਟਨਮ ਦੇ ਇਕ ਕਾਲਜ ਵਿਚ ਹਿਸਾਬ ਤੇ ਭੌਤਿਕ ਵਿਗਿਆਨ ਪੜ੍ਹਾਉਣ ਲੱਗੇ। ਉਹ ਕਿਤਾਬਾਂ ਦੇ ਕਾਫੀ ਸ਼ੁਕੀਨ ਸਨ ਤਾਂ ਹੀ ਉਨ੍ਹਾਂ ਨੇ ਆਪਣੇ ਘਰ ਵਿਚ ਵਿਗਿਆਨ ਨਾਲ ਸਬੰਧਤ ਕਿਤਾਬਾਂ ਦੀ ਇਕ ਵੱਡੀ ਲਾਇਬਰੇਰੀ ਬਣਾ ਰੱਖੀ ਸੀ। ਛੋਟਾ ਰਮਨ ਵੀ ਆਪਣੇ ਪਿਤਾ ਦੇ ਦੱਸੇ ਮਾਰਗ ਉਪਰ ਬੜੀ ਤੇਜ਼ੀ ਨਾਲ ਚੱਲਣ ਲੱਗ ਪਿਆ। ਰਮਨ ਇੱਕ ਹੋਣਹਾਰ ਬੱਚਾ ਸੀ। ਘਰ ਦਾ ਵਾਤਾਵਰਣ ਵਿਗਿਆਨ ਵਾਲਾ ਸੀ। ਉਸ ਦੀ ਕੁਦਰਤੀ ਸੂਝ ਦਾ ਝੁਕਾ ਵੀ ਇਸੇ ਪਾਸੇ ਹੀ ਸੀ। ਛੋਟੀ ਉਮਰ ਵਿੱਚ ਹੀ ਉਹ ਧਾਰਮਿਕ ਪੁਸਤਕਾਂ ਰਮਾਇਣ ਅਤੇ ਮਹਾਂਭਾਰਤ ਦਾ ਅਧਿਐਨ ਕਰਨ ਲੱਗਾ। ਉਸ ਨੇ ਇਨ੍ਹਾ ਧਾਰਮਿਕ ਪੁਸਤਕਾਂ ਦੀ ਘੋਖ ਇੰਨੀ ਗੰਭੀਰਤਾ ਨਾਲ ਕੀਤੀ ਕਿ ਬੀ.ਏ. ਵਿੱਚ ਜਦ ਇੱਕ ਲੇਖ 'ਮਹਾਂਕਾਵਿ' ਦੇ ਵਿਸ਼ੇ ਤੇ ਲਿਖਣ ਲਈ ਦਿੱਤਾ ਗਿਆ, ਤਾਂ ਉਸ ਨੇ 'ਭਾਰਤੀ ਮਹਾਂਕਾਵਿ' ਨੂੰ ਚੁਣ ਕੇ ਸਭ ਤੋਂ ਚੰਗਾ ਲੇਖ ਲਿਖਿਆ ਤੇ ਇਨਾਮ ਪ੍ਰਾਪਤ ਕੀਤਾ। ਛੋਟੀ ਉਮਰੇ ਹੀ ਰਮਨ ਨੇ ਮੈਟ੍ਰਿਕ ਪਾਸ ਕੀਤਾ ਤੇ ਵਾਲਟੇਅਰ ਕਾਲਜ ਵਿੱਚ ਦਾਖ਼ਲ ਹੋ ਗਿਆ। ਉਹ ਅਜੇ ਤੇਰ੍ਹਾਂ ਵਰ੍ਹਿਆਂ ਦਾ ਸੀ, ਜਦ ਇੰਟਰ ਪਾਸ ਕਰ ਕੇ ਮਦਰਾਸ ਦੇ ਪ੍ਰੈਜ਼ੀਡੈਂਸੀ ਕਾਲਜ ਵਿੱਚ ਬੀ.ਏ. ਪਾਸ ਕਰਨ ਲਈ ਦਾਖ਼ਲ ਹੋਇਆ। ਰਮਨ ਦਾ ਅੰਗਰੇਜ਼ੀ ਦੇ ਪ੍ਰੋਫੈਸਰ ਈਲੀਅਟ ਤੇ ਡੂੰਘਾ ਪ੍ਰਭਾਵ ਪਿਆ ਅਤੇ ਉਹ ਪ੍ਰੋਫੈਸਰ ਦਾ ਲਾਡਲਾ ਵਿਦਿਆਰਥੀ ਬਣ ਗਿਆ। ਰਮਨ ਪਡ਼੍ਹਾਈ ਵਿੱਚ ਬਹੁਤ ਦਿਲਚਸਪੀ ਲੈਂਦਾ ਸੀ। ਉਸਨੇ ਬੀ.ਏ. ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ ਤੇ ਸੋਨੇ ਦਾ ਤਮਗਾ ਜਿੱਤਿਆ। ਇਸ ਪ੍ਰੀਖਿਆ ਲਈ ਭੌਤਿਕ ਵਿਗਿਆਨ ਇੱਕ ਵਿਸ਼ਾ ਸੀ। ਹੁਣ ਉਸਨੇ ਐੱਮ.ਏ. ਲਈ ਤਿਆਰ ਹੋਣਾ
Typing Editor Typed Word :
Note: Minimum 276 words are required to enable this repeat button.