Punjabi Typing Paragraph
ਦੁਰਘਟਨਾ ਦੀ ਸਥਿਤੀ ਵਿਚ ਅੱਜਕਲ੍ਹ ਹੱਡੀਆਂ ਦੇ ਟੁੱਟਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਦੁਰਘਟਨਾ ਵਾਂਗ ਹੁਣ ਹੱਡੀਆਂ ਦਾ ਟੁੱਟਣਾ ਵੀ ਆਮ ਗੱਲ ਹੈ। ਸੜਕ, ਪੌੜੀ, ਇਸ਼ਨਾਨ-ਘਰ ਅਤੇ ਮਸ਼ੀਨਾਂ ਵਿਚ ਅਜਿਹੀਆਂ ਘਟਨਾਵਾਂ ਜ਼ਿਆਦਾ ਵਾਪਰਦੀਆਂ ਹਨ। ਖਰਾਬ ਸੜਕਾਂ, ਤੇਜ਼ ਚਲਦੀਆਂ ਗੱਡੀਆਂ, ਆਪਾ-ਧਾਪੀ, ਅੱਗੇ ਵਧਣ ਦੀ ਹੋੜ, ਆਧੁਨਿਕ ਜਾਂ ਕਾਈ ਜਾਂ ਸਾਬਣ ਦੀ ਝੱਗ ਵਾਲੇ ਇਸ਼ਨਾਨ-ਘਰਾਂ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਇਨ੍ਹਾਂ ਵਿਚ ਜ਼ਖਮੀ ਹੋਣ ਦੀ ਸਥਿਤੀ ਵਿਚ ਹੱਡੀਆਂ ਟੁੱਟ ਜਾਂਦੀਆਂ ਹਨ। ਆਮ ਹੱਡੀ ਟੁੱਟਣ ਦੀ ਸਥਿਤੀ ਵਿਚ ਬਾਹਰੀ ਚਮੜੀ 'ਤੇ ਕੋਈ ਜ਼ਖ਼ਮ ਨਹੀਂ ਹੁੰਦਾ। ਹੱਡੀ ਵੀ ਸਿੱਧੀ ਜਾਂ ਟੇਢੀ ਟੁੱਟ ਜਾਂਦੀ ਹੈ। ਇਸ ਦਾ ਇਲਾਜ ਸੌਖਾ ਹੁੰਦਾ ਹੈ ਜਦੋਂ ਕਿ ਕਈ ਵਾਰ ਇਕ ਜਾਂ ਜ਼ਿਆਦਾ ਹੱਡੀਆਂ ਟੁੱਟ ਜਾਂਦੀਆਂ ਹਨ। ਇਸ ਵਿਚ ਅੰਦਰੋਂ ਬਾਹਰ ਵੱਲ ਜਾਂ ਬਾਹਰੋਂ ਅੰਦਰ ਵੱਲ ਜ਼ਖ਼ਮ ਵੀ ਹੁੰਦਾ ਹੈ। ਇਹ ਸਥਿਤੀ ਜ਼ੋਖਮ ਪੂਰਨ ਮੰਨੀ ਜਾਂਦੀ ਹੈ। ਇਸ ਵਿਚ ਖੂਨ ਦੇ ਜ਼ਿਆਦਾ ਵਗਣ ਜਾਂ ਜ਼ਖ਼ਮ ਦੇ ਸੰਕ੍ਮਿਤ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਜਟਿਲ ਆਪ੍ੇਸ਼ਨ ਤੋਂ ਬਾਅਦ ਇਹ ਠੀਕ ਹੁੰਦਾ ਹੈ। ਪਸਲੀ, ਜਾਂਘ ਜਾਂ ਕੁੱਲੇ ਦੀ ਹੱਡੀ ਵਿਚ ਸੱਟ ਲੱਗਣ 'ਤੇ ਇਹ ਨੌਬਤ ਆਉਂਦੀ ਹੈ। ਫਿਰ ਡੂੰਘਾ ਜ਼ਖਮ ਹੁੰਦਾ ਹੈ ਅਤੇ ਖੂਨ ਕਸ਼ਤੀ ਹੁੰਦਾ ਹੈ। ਇਸ ਨਾਲ ਸੱਟ ਵਾਲੀ ਜਗ੍ਹਾ ਦੇ ਆਸ-ਪਾਸ ਵਾਲੀਆਂ ਅੰਗ ਤੰਤਰੀਆਂ ਅਤੇ ਖੂਨ ਦੀਆਂ ਨਾੜੀਆਂ ਵੀ ਪ੍ਭਾਵਿਤ ਹੁੰਦੀਆਂ ਹਨ। ਸਿਰ 'ਤੇ ਸੱਟ ਲੱਗਣ ਦੀ ਸਥਿਤੀ ਵਿਚ ਦਿਮਾਗ ਦਾ ਨੁਕਸਾਨ ਹੋਣ ਦੀ ਸੰਭਾਵਨਾ ਰਹਿੰਦੀ ਹੈ ਜਦੋਂ ਕਿ ਪਸਲੀ ਦੇ ਟੁੱਟਣ 'ਤੇ ਫੇਫੜਿਆਂ, ਸਪਾਈਨਲ ਬੋਨ ਅਤੇ ਸਪਾਈਨਲ ਕਾਰਡ ਨੂੰ ਸੱਟ ਲੱਗ ਸਕਦੀ ਹੈ। ਮਨੁੱਖ ਦੇ ਸਰੀਰ ਵਿਚ ਆਮ ਤੌਰ 'ਤੇ 206 ਹੱਡੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਆਧਾਰ 'ਤੇ ਸਰੀਰ ਦਾ ਢਾਂਚਾ ਖੜ੍ਹਾ ਹੁੰਦਾ ਹੈ। ਸਰੀਰ ਦੀ ਮਜ਼ਬੂਤੀ ਲਈ ਹੱਡੀਆਂ ਦਾ ਮਜ਼ਬੂਤ ਹੋਣਾ ਜ਼ਰੂਰੀ ਹੁੰਦਾ ਹੈ। ਮਾਂ ਦੇ ਗਰਭ ਵਿਚ ਭਰੂਣ ਦੇ ਵਿਕਸਿਤ ਹੋਣ ਦੇ ਨਾਲ ਉਸ ਵਿਚ ਹੱਡੀਆਂ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਹੱਡੀਆਂ ਵਿਚ ਕੈਲਸ਼ੀਅਮ, ਫਾਸਫੋਰਸ ਆਦਿ ਵਰਗੇ ਖਣਿਜ ਤੱਤ ਹੁੰਦੇ ਹਨ ਜੋ ਪੇਟ ਦੇ ਅੰਦਰ ਭਰੂਣ ਨੂੰ ਮਾਂ ਦੇ ਰਾਹੀਂ ਮਿਲਦੇ ਹਨ। ਵਿਟਾਮਿਨ
Typing Editor Typed Word :
Note: Minimum 276 words are required to enable this repeat button.