Punjabi Typing Paragraph
ਐਮ. ਕਰੁਣਾਨਿਧੀ ਦੱਖਣੀ ਭਾਰਤ ਤੇ ਖ਼ਾਸ ਕਰਕੇ ਤਾਮਿਲਨਾਡੂ ਦੀ ਬੇਹੱਦ ਮਕਬੂਲ ਅਤੇ ਚਰਚਿਤ ਸ਼ਖ਼ਸੀਅਤ ਸਨ। ਉਨ੍ਹਾਂ ਨੇ ਲੋਕਾਂ ਸੰਮੀ ਉਮਰ ਭੋਗੀ ਅਤੇ 50 ਸਾਲ ਤੋਂ ਵੱਧ ਕੰਮ ਸਿਆਸਤ ’ਤੇ ਛਾਏ ਰਹੇ। ਚਾਹੇ ਉਹ ਕਿਸੇ ਮਹੱਤਵਪੂਰਨ ਅਹੁਦੇ ’ਤੇ ਰਹੇ ਜਾਂ ਨਾ ਰਹੇ ਪਰ ਉਹ ਆਪਣੇ ਸੂਬੇ ਵਿਚ ਸੂਬੇ ਦੀ ਹਮੇਸ਼ਾ ਸਿਆਸਤ ਦਾ ਧੁਰਾ ਬਣੇ ਰਹੇ। ਉਨ੍ਹਾਂ ਨੇ ਆਪਣਾ ਸਾਰਾ ਸਿਆਸੀ ਸਫ਼ਰ ਤਾਮਿਲਨਾਡੂ ਵਿਚ ਹੀ ਬਤੀਤ ਕੀਤਾ। ਪਰ ਇਸ ਦੇ ਬਾਵਨਜੂਦ ਉਨ੍ਹਾਂ ਦਾ ਪ੍ਰਭਾਵ ਹਮੇਸ਼ਾ ਦੇਸ਼ ਦੀ ਸਿਆਸਤ ’ਤੇ ਬਣਿਆ ਰਿਹਾ। ਦੇਸ਼ ਦੀ ਆਜ਼ਾਦੀ ਤੋਂ ਬਆਅਦ ਇਸ ਸੂਬੇ ਦੀਆਂ ਕੁਝ ਗਿਣੀਆਂ-ਚੁਣੀਆਂ ਸ਼ਖ਼ਸੀਅਤਾਂ ਹੀ ਅਜਿਹੀਆਂ ਹਨ। ਜਿਨ੍ਹਾਂ ਦਾ ਨਾਂਅ ਦਹਾਕਿਆਂ ਤੋਂ ਲਿਆ ਜਾਂਦਾ ਰਿਹਾ ਹੈ. ਇਨ੍ਹਾਂ ਵਿਚ ਦ੍ਰਾਵਿਜ਼ ਲਹਿਰ ਨੂੰ ਸ਼ੁਰੂ ਕਰਨ ਵਾਲੇ ਪੇਰੀਅਰ ਈ.ਵੀ. ਰਾਮਾਸਵਾਮੀ ਅਤੇ ਉਸ ਤੋਂ ਬਾਅਦ ਸੀ.ਐਨ.ਅਨਾਦੁਰਾਈ ਸਨ। ਕਰੁਣਾਨਿਧੀ ਇਸ ਲਹਿਰ ਨੂੰ ਅੱਘੇ ਤੋਰਨ ਵਾਲਿਆਂ ਦੇ ਮੋਢੀ ਬਣੇ। ਇਸੇ ਹੀ ਸਮੇਂ ਇਸ ਲਹਿਰ ਨਾਲ ਜੁੜੀਆਂ ਦੋ ਹੋਰ ਸਕਤੀਸ਼ਾਲੀ ਸ਼ਖ਼ਸਿਅਤਾਂ ਐਮ.ਜੀ. ਰਾਮਾਚੰਦਰਨ ਅਤੇ ਉਨ੍ਹਾਂ ਤੋਂ ਬਾਅਦ ਜੌਜਲਿਤਾ ਵੀ ਸੂਬੇ ਦੀ ਸਿਆਸਤ ਵਿਚ ਸਮੇਂ-ਸਮੇਂ ਪ੍ਰਭਾਵਸ਼ਾਲੀ ਬਣੀਆਂ ਰਹੀਆਂ। ਕਰੁਣਾਨਿਧੀ ਅਤੇ ਇਨ੍ਹਾਂ ਦੋ ਸ਼ਖ਼ਸੀਅਤਾਂ ਵਿੱਚ ਅਕਸਰ ਟਕਰਾਅ ਵੀ ਬਣਿਆ ਰਹਿੰਦਾ ਸੀ, ਜੋ ਕਿਸੇ ਹੱਦ ਤੱਕ ਦੁਸ਼ਮਣੀ ਵਿਚ ਬਦਲ ਗਿਆ ਲਗਦਾ ਸੀ। ਇਸੇ ਲਈ ਐਮ.ਜੀ. ਰਾਮਾਚੰਦਰਨ ਤੋਂ ਬਾਅਦ ਉਸ ਦੀ ਉੱਤਰਾਧਿਕਾਰੀ ਜੌਲਲਿਤਾ ਨਾਲ ਕਰੁਣਾਨਿਧੀ ਦਾ ਸਿਆਸੀ ਟਕਰਅ ਲੰਮੇ ਸਮੇਂ ਤੱਕ ਚਲਦਾ ਰਿਹਾ। ਅੰਨਾਦੁਰਾਈ ਰਾਹੀਂ ਸ਼ੁਰੂ ਕੀਤੀ ਗਈ ਪਾਰਟੀ ਦ੍ਰਾਵਿਜ਼ ਮੁਨਤਰ ਕੜਗਮ (ਡੀ.ਐਮ.ਕੇ.) ਤੋਂ ਬਾਅਦ ਇਸ ਨੂੰ ਸੰਭਾਲਣ ਦਾ ਗੁਣਾ ਕਰੁਣਾਨਿਧੀ ’ਤੇ ਪਿਆ ਸੀ। ਕਰੁਣਾਨਿਧੀ ਬਹਤੁ ਹੀ ਤਜਰਬੇਕਾਰ ਆਗੂ ਸਨ। ਚਾਹੇ ਉਨ੍ਹਾਂ ਨੂੰ ਸਕੂਲੀ ਪੜ੍ਹਾਈ ਬਹੁਤੀ ਕਰਨ ਦਾ ਅਵਸਰ ਨਹੀਂ ਮਿਲ ਸਕਿਆਂ ਪਰ ਤਾਮਿਲਨਾਡੂ ਦੀ ਫ਼ਿਲਮੀ ਦੁਨੀਆ ਵਿੱਚ ਉਹ ਕਹਾਣੀਕਾਰ ਦੇ ਤੌਰ ’ਤੇ ਬੇਹੱਦ ਚਰਚਿਤ ਹੋਏ। ਇਸ ਦੇ ਨਾਲ ਉਨ੍ਹਾਂ ਨੇ ਪੱਤਰਕਾਰੀ ਦੇ ਖੇਤਰ ਵਿਚ ਵੀ ਆਪਣਾ ਪ੍ਰਭਾਵ ਬਣਾਇਆ। ਇਕ ਵਾਰ ਸਿਆਸਤ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। 13 ਵਾਰ ਉਹ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ 5 ਵਾਰ ਸੂਬੇ ਦੇ ਮੁੱਖ ਮੰਤਰੀ ਬਣੇ। ਦ੍ਰਾਵਿੜ ਲਹਿਰ ਨੂੰ ਮਜ਼ਬੂਤ ਅਤੇ
Typing Editor Typed Word :
Note: Minimum 276 words are required to enable this repeat button.