Punjabi Typing Paragraph
ਜੋ ਲੋਕ ਨਾਕਾਰਾਤਮਕ ਸੋਚ ਵਾਲੇ ਹਨ, ਉਨ੍ਹਾਂ ਤੋਂ ਦੂਰ ਹੀ ਰਹੋ। ਜ਼ਿੰਦਗੀ ਦੀ ਧੁੱਪ-ਛਾਂ ਮਾਣ ਚੁੱਕੇ ਕਿਸੇ ਸਮਝਦਾਰ ਵਿਅਕਤੀ ਨਾਲ ਬਿਤਾਇਆ ਕੁਝ ਸਮਾਂ ਕਿਸੇ ਮਾੜੀ ਸੋਚ ਨਾਲ ਬਿਤਾਏ ਪੂਰੇ ਦਿਨ ਨਾਲੋਂ ਬਹੁਤ ਵਧੀਆ ਹੁੰਦਾ ਹੈ। ਸੋ, ਆਪਣੀ ਸੰਗਤ ਵੱਲ ਧਿਆਨ ਜ਼ਰੂਰ ਦਿਓ। ਚੰਗੀਆਂ ਪੁਸਤਕਾਂ ਵਿਅਕਤੀ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਗੱਲ ਠੀਕ ਹੈ ਕਿ ਅੱਜਕੱਲ੍ਹ ਕਿਸੇ ਕੋਲ ਪੁਸਤਕਾਂ ਪੜ੍ਹਨ ਦਾ ਸਮਾਂ ਹੀ ਨਹੀਂ ਹੈ। ਫਿਰ ਵੀ ਕਾਰ ਜਾਂ ਬੱਸ ਵਿੱਚ ਸਫ਼ਰ ਕਰਦਿਆਂ, ਘਰ ਵਿੱਚ ਸਾਰਾ ਸਮਾਂ ਟੀਵੀ ਅੱਗੇ ਬੈਠਣ ਦੀ ਥਾਂ ਕੁਝ ਸਮਾਂ ਕੱਢ ਕੇ ਚੰਗੀਆਂ ਪੁਸਤਕਾਂ ਪੜ੍ਹਨਾ ਸਾਡੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ। ਅੱਜ ਇਲੈਕਟ੍ਰੌਨਿਕ ਯੁੱਗ ਦੇ ਬੋਲਬਾਲੇ ਕਾਰਨ ਅਸੀਂ ਆਪਣਾ ਵੱਧ ਤੋਂ ਵੱਧ ਸਮਾਂ ਲੈਪਟੌਪ, ਮੋਬਾਈਲ ਆਦਿ ਤੇ ਲਗਾਉਂਦੇ ਹਾਂ। ਜੇ ਇਹੀ ਸਮਾਂ ਚੰਗੇ ਸਾਹਿਤ ਨੂੰ ਦਿੱਤਾ ਜਾਵੇ ਤਾਂ ਸਾਡੀ ਜ਼ਿੰਦਗੀ ਨੂੰ ਨਵੀਂ ਸੇਧ ਮਿਲ ਸਕਦੀ ਹੈ। ਸਵੇਰ ਵੇਲੇ ਦੀ ਸੈਰ ਹਰ ਮਨੁੱਖ ਦੀ ਸਿਹਤ ਲਈ ਸਰਬੋਤਮ ਹੈ। ਜੇ ਤੁਹਾਡੇ ਕੋਲ ਸਵੇਰੇ ਸਮਾਂ ਨਹੀਂ ਹੈ ਤਾਂ ਸ਼ਾਮ ਨੂੰ ਸਮਾਂ ਕੱਢ ਕੇ ਆਪਣੇ ਜੀਵਨਸਾਥੀ ਨਾਲ ਸੈਰ ਕਰਨ ਜ਼ਰੂਰ ਜਾਉ। ਇਸ ਨਾਲ ਜਿੱਥੇ ਤੁਹਾਨੂੰ ਆਪਣੇ ਜੀਵਨਸਾਥੀ ਨਾਲ ਸਕੂਨ ਭਰਪੂਰ ਸਮਾਂ ਬਤੀਤ ਕਰਨ ਦਾ ਮੌਕਾ ਮਿਲੇਗਾ ਉੱਥੇ ਹੀ ਇਹ ਤੁਹਾਡੀ ਸਿਹਤ ਲਈ ਵੀ ਲਾਹੇਵੰਦ ਹੈ। ਜੇ ਸ਼ਾਮ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਵੀ ਨਾਲ ਪਾਰਕ ਵਿੱਚ ਖੇਡਣ ਲਈ ਲੈ ਕੇ ਜਾਉਗੇ ਤਾਂ ਤੁਹਾਨੂੰ ਆਪਣਾ ਬਚਪਨਾ ਮੁੜ ਜਿਊਣ ਦਾ ਸੁਨਹਿਰੀ ਮੌਕਾ ਵੀ ਮਿਲ ਸਕਦਾ ਹੈ। ਬਜ਼ੁਰਗ ਹੁੰਦਿਆਂ ਹੀ ਮਾਪੇ ਖ਼ੁਦ ਨੂੰ ਇਕੱਲਾ ਮਹਿਸੂਸ ਕਰਨ ਲੱਗਦੇ ਹਨ। ਜੇ ਤੁਸੀਂ ਹਫ਼ਤੇ ਵਿੱਚ ਥੋੜ੍ਹਾ ਜਿਹਾ ਸਮਾਂ ਵੀ ਬਜ਼ੁਰਗਾਂ ਨਾਲ ਬਿਤਾਉਂਦੇ ਹੋ ਤਾਂ ਉਨ੍ਹਾਂ ਨੂੰ ਖ਼ੁਸ਼ੀ ਅਤੇ ਆਪਣਾਪਣ ਮਹਿਸੂਸ ਹੋਵੇਗਾ। ਇਸ ਦੇ ਨਾਲ ਹੀ ਤੁਹਾਨੂੰ ਵੀ ਉਨ੍ਹਾਂ ਦੀ ਜ਼ਿੰਦਗੀ ਦੇ ਤਜਰਬਿਆਂ ਤੋਂ ਬਹੁਤ ਕੁਝ ਸਿੱਖਣ ਲਈ ਮਿਲੇਗਾ। ਜੇ ਤੁਹਾਡੇ ਮਾਂ-ਬਾਪ ਕਿਸੇ ਹੋਰ ਸ਼ਹਿਰ ਜਾਂ ਥਾਂ ਰਹਿੰਦੇ ਹਨ ਤਾਂ ਹੋ ਸਕੇ ਤਾਂ ਤੁਸੀਂ ਉਨ੍ਹਾਂ ਲਈ ਕੋਈ ਤੋਹਫ਼ਾ ਵੀ ਜ਼ਰੂਰ ਲੈ ਕੇ ਜਾਉ। ਇਸ ਨਾਲ ਉਨ੍ਹਾਂ ਨੂੰ ਖ਼ੁਸ਼ੀ ਮਿਲੇਗੀ
Typing Editor Typed Word :
Note: Minimum 276 words are required to enable this repeat button.