Punjabi Typing Paragraph
ਜਿਥੇ ਜ਼ਿੰਦਗੀ ਦੀ ਜੱਦੋਂ ਜਹਿਦ ਦੇ ਚਲਦਿਆਂ ਉਹਨਾਂ ਰਿਟੇਲ ਬਿਜਨਸ ਅਤੇ ਰੀਅਲ ਅਸਟੇਟ ਦੇ ਕਾਰੋਬਾਰ ਵਿੱਚ ਚੋਖਾ ਨਾਂ ਕਮਾਇਆ ਹੈ ਉਥੇ ਉਹ ਆਪਣੀ ਜੀਵਨ ਆਥਣ ਦੇ ਸਹਿਯੋਗ ਨਾਲ ਆਪਣੇ ਬੇਟੇ ਅਤੇ ਬੇਟੀ ਦਾ ਵਿਆਹ ਕਰ ਕੇ ਇਸ ਵੇਲੇ ਜਿੰਮੇਵਾਰੀ ਮੁਕਤ ਹੋ ਚੁੱਕੇ ਹਨ। ਜਿੰਮੇਵਾਰੀ ਮੁਕਤ ਹੋਣ ਉਪ੍ਰੰਤ ਉਹ ਪਹਿਲਾਂ ਨਾਲੋਂ ਵੀ ਜਿਆਦਾ ਸਮਾਂ ਧਾਰਮਿਕ ਗਤੀਵਿਧੀਆਂ `ਚ ਲਾਉਣ ਲੱਗੇ ਹਨ ਅਤੇ ਸਿੱਖ ਫ਼ਲਸਫ਼ੇ, ਧਾਰਮਿਕ ਕਰਦਾ ਕੀਮਤਾਂ ਅਤੇ ਇਤਿਹਾਸ ਦੇ ਪਸਾਰੇ ਲਈ ਕੱਢ ਰਹੇ ਹਨ। ਰਾਜਨੀਤੀ ਤੋਂ ਕੋਹਾਂ ਦੂਰ ਰਹੇ ਇਸ ਸਖਸ਼ ਦਾ ਸਿੱਖ ਯੂਥ ਵੈਨਕੂਵਰ ਨਾਲ ਸੰਪਰਕ ਸਥਾਪਤ ਹੋਣ ਮਗਰੋਂ ਇਸ ਜਥੇਬੰਦੀ ਦੇ ਉਦੇਸ਼ਾਂ ਵੱਲ ਝੁਕਾਅ ਹੋ ਗਿਆ ਤੇ ਇਸ ਝੁਕਾਅ ਦੇ ਸਿੱਟੇ ਵਜੋਂ ਉਹ ਇਸ ਜਥੇਬੰਦੀ ਨਾਲ ਜੁੜ ਗਏ। ਸਿੱਖ ਯੂਥ ਵੈਨਕੂਵਰ ਇਕ ਅਜਿਹੀ ਜਥੇਬੰਦੀ ਹੈ ਜਿਸ ਦਾ ਮੰਤਵ ਰਾਜਨੀਤੀ ਤਾਕਤ ਹਥਿਆਉਣਾ ਨਹੀਂ ਸਗੋਂ ਇੱਕ ਅਜਿਹੀ ਮੁਹਿੰਮ ਚਲਾਉਣਾ ਹੈ ਜਿਹੜੀ ਸਿੱਖ ਧਰਮ ਦੀ ਬਿਹਤਰੀ ਤੇ ਸਰੱਬਤ ਦੇ ਭਲੇ ਲਈ ਸਹਾਈ ਹੋਵੇ। ਇਸ ਸ਼ੁਭ ਕਾਰਜ ਲਈ ਉਨ੍ਹਾਂ ਦੀ ਟੀਮ ਬਾਈਚਾਰੇ ਦਿਆਂ ਨਾਵਰ ਸਖਸੀਅਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਟੀਮ ਰੌਸ ਸਟਰੀਟ ਗੁਰਦਵਾਰਾ ਸਾਹਿਬ ਵਿਖੇ ਖਾਲਸਾ ਦਿਵਾਨ ਸੁਸਾਈਟੀ ਦੀ ਅਗਲੀ ਕਮੇਟੀ ਵਜੋਂ ਉਭਰ ਕੇ ਸਾਹਮਣੇ ਆਉਣ ਲਈ ਆਸਵੰਦ ਹੈ। ਪਿਛਲੇ ਦੋ ਸਾਲਾਂ ਤੋਂ ਸਿੱਖ ਯੁਥ ਵੈਨਕੂਵਰ ਸੰਗਤਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਦਿਨ ਰਾਤ ਇਕ ਕਰ ਰਹੀ ਹੈ ਅਤੇ ਭਵਿੱਖ ਵੀ ਸਿੱਖੀ ਦੇ ਪ੍ਰਚਾਰ ਦੌਰਾਨ ਸਾਰੇ ਧਾਰਮਿਕ ਪ੍ਰੋਗਰਾਮਾਂ ਨੂੰ ਪਰਵਾਨਿਤ ਸਿੱਖ ਰਹਿਤ ਮਰਿਯਾਦਾ ਅਨੁਸਾਰ ਨਿਭਾਉਣ ਲਈ ਬਚਨ ਵੱਧ ਹੈ। ਸਿੱਖ ਯੁਥ ਦਾ ਟੀਚਾ ਧਰਮ ਪ੍ਰਚਾਰ ਤਾਂ ਹੈ ਹੀ ਪਰ ਨਾਲੋਂ ਨਾਲ ਅਗਲੀ ਪੀੜੀ ਦੀਆਂ ਵਾਂਗਾਂ ਪੱਬਾਂ-ਕਲੱਬਾਂ ਤੋਂ ਗੁਰੂ ਗਰ ਵੱਲ ਨੂੰ ਮੋੜਨਾ ਵੀ ਹੈ। ਇਸੇ ਲਈ ਉਹ ਭਵਿੱਖ ਵਿੱਚ ਖੇਡਾਂ, ਸਿੱਖ ਖੋਜ ਕੇਂਦਰ, ਸਿੱਖ ਰੈਫਰੈਂਸ ਲਾਇਬ੍ਰੇਰੀ, ਰੀਕਰੀਏਸ਼ਨ ਕੇਂਦਰ ਅਤੇ ਮੀਡੀਆਂ ਵਾਚ ਕਮੇਟੀ ਬਣਾਉਣ ਦਾ ਨਿਸਚਾ ਕਰੀ ਬੈਠੇ ਹਨ। ਬੱਚਿਆਂ ਦੀ ਪੜਾਈ `ਚ ਮਾਪਿਆਂ ਨੂੰ ਸਹਾਈ ਹੋਣਾ, ਗੁਰਦਵਾਰਾ ਚੋਣਾ ਅਤੇ ਕਨੂੰਨੀ ਮਸਲਿਆਂ `ਚ ਫ਼ਜ਼ੂਲ ਖਰਚੀ ਰੋਕਣਾ ਤੇ ਪੰਥਕ ਏਕਤਾ ਦਾ ਸੁਨੇਹਾ ਦੇਣਾ ਉਹਨਾਂ ਵੱਲੋਂ ਪਹਿਲ ਦੇ ਅਧਾਰ ਤੇ ਕੀਤੇ ਜਾਣ ਦਾ
Typing Editor Typed Word :
Note: Minimum 276 words are required to enable this repeat button.